ਨਸ਼ੇ ''ਚ ਟੱਲੀ ਲੜਕੀਆਂ ਦੀਆਂ ਹਰਕਤਾਂ ਨੂੰ ਦੇਖ ਪੁਲਸ ਦੇ ਛੁੱਟੇ ਪਸੀਨੇ

07/18/2017 12:32:41 PM

ਗੁਰੂਗ੍ਰਾਮ— ਇੱਥੋਂ ਦੇ ਸੈਕਟਰ-29 ਥਾਣਾ ਖੇਤਰ 'ਚ ਸਥਿਤ ਐੱਮ.ਜੀ. ਰੋਡ 'ਤੇ ਨਸ਼ੇ 'ਚ ਟੱਲੀ ਲੜਕੀਆਂ ਦੀਆਂ ਹਰਕਤਾਂ ਨੂੰ ਦੇਖ ਪੁਲਸ ਦੇ ਪਸੀਨੇ ਛੁੱਟ ਗਏ। ਦਰਅਸਲ ਪਬ ਬਾਰ ਤੋਂ ਬਾਹਰ ਨਿਕਲਦੇ ਹੀ 2 ਲੜਕੀਆਂ ਸ਼ਰਾਬ ਦੇ ਨਸ਼ੇ 'ਚ ਆਪਸ 'ਚ ਝਗੜਣ ਲੱਗੀਆਂ। ਉੱਥੇ ਹੀ ਦੂਜੇ ਪਾਸੇ ਐੱਮ.ਜੀ. ਰੋਡ 'ਤੇ ਗਸ਼ਤ ਕਰ ਰਹੀ ਪੁਲਸ ਉੱਥੇ ਪੁੱਜੀ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ ਇਸ ਰੋਡ 'ਤੇ ਹਮੇਸ਼ਾ 30 ਤੋਂ ਵਧ ਪਬ ਹਨ, ਜਿਸ ਕਾਰਨ ਰੋਜ਼ਾਨਾ ਲੜਕੇ-ਲੜਕੀਆਂ ਮਸਤੀ ਅਤੇ ਡਰਿੰਕ ਕਰਨ ਲਈ ਆਉਂਦੇ ਹਨ ਅਤੇ ਹੰਗਾਮਾ ਕਰਦੇ ਹਨ। ਇੰਨਾ ਹੀ ਨਹੀਂ ਬਾਰ ਲੜਕੀਆਂ ਨਾਲ ਛੇੜਛਾੜ ਤਾਂ ਕਦੇ ਗਲਤ ਭਾਸ਼ਾ ਦੀ ਵਰਤੋਂ ਕਰਦੇ ਹਨ। ਇਸੇ ਕਾਰਨ ਇਸ ਰੋਡ 'ਤੇ ਪੁਲਸ ਗਸ਼ਤ 'ਤੇ ਰਹਿੰਦੀ ਹੈ ਪਰ ਇਹ ਹੰਗਾਮਾ ਪੁਲਸ ਕਰਮਚਾਰੀਆਂ ਨਾਲ ਹੱਥੋਪਾਈ ਅਤੇ ਗਾਲ੍ਹਾਂ ਕੱਢਣ 'ਤੇ ਉਤਾਰੂ ਹੋ ਜਾਂਦਾ ਹੈ।