ਮੰਤਰੀ ਦੀ ਕੁਰਸੀ ''ਤੇ ਬੈਠ ਕੇ ਫੋਟੋ ਖਿਚਵਾਉਣ ਵਾਲਾ ਕਾਬੂ

07/22/2017 7:53:52 AM

ਲਖਨਊ - ਉੱਤਰ ਪ੍ਰਦੇਸ਼ ਦੇ ਬੇਸਿਕ ਸਿੱਖਿਆ ਰਾਜ ਮੰਤਰੀ ਸੰਦੀਪ ਸਿੰਘ ਦੀ ਕੁਰਸੀ 'ਤੇ ਬੈਠ ਕੇ ਫੋਟੋ ਖਿਚਵਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਉਸ ਦਾ ਨਾਂ ਅਜੇ ਤਿਵਾੜੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ 24 ਜੂਨ ਨੂੰ ਈਦ ਦੇ ਮੌਕੇ 'ਤੇ ਅਜੇ ਤਿਵਾੜੀ ਰਾਜ ਮੰਤਰੀ ਦੇ ਦਫਤਰ ਵਿਚ ਪੁੱਜਾ ਸੀ। ਉਥੇ ਦਫਤਰ ਵਿਚ ਮੰਤਰੀ ਦੀ ਗੈਰ-ਹਾਜ਼ਰੀ ਵਿਚ ਉਹ ਉਨ੍ਹਾਂ ਦੀ ਕੁਰਸੀ 'ਤੇ ਬੈਠ ਗਿਆ। ਕੁਰਸੀ 'ਤੇ ਬੈਠ ਕੇ ਤਿਵਾੜੀ ਨੇ ਫੋਟੋ ਵੀ ਖਿਚਵਾਈ। ਇਸ ਫੋਟੋ ਨੂੰ ਅਜੇ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ। ਫੋਟੋ ਨੂੰ ਸ਼ੇਅਰ ਕਰਦੇ ਹੋਏ ਅਜੇ ਨੇ ਲਿਖਿਆ, ''ਮਾਣਯੋਗ ਬੇਸਿਕ ਸਿੱਖਿਆ ਰਾਜ ਮੰਤਰੀ ਸੰਦੀਪ ਸਿੰਘ ਜੀ ਦੀ ਕੁਰਸੀ 'ਤੇ ਬੈਠਣ ਦਾ ਆਨੰਦ।'' ਫੋਟੋ ਪੋਸਟ ਕਰਦੇ ਹੋਏ ਇਸ ਨੂੰ ਅੰਦਾਜ਼ਾ ਨਹੀਂ ਸੀ ਕਿ ਉਸ ਨੂੰ ਇਹ 'ਆਨੰਦ' ਕਿੰਨਾ ਮਹਿੰਗਾ ਪਵੇਗਾ।''
ਫੇਸਬੁੱਕ 'ਤੇ ਫੋਟੋ ਵਾਇਰਲ ਹੁੰਦੀ ਮੰਤਰੀ ਸੰਦੀਪ ਸਿੰਘ ਦੇ ਪੀ. ਏ. ਕੋਲ ਪਹੁੰਚ ਗਈ। ਪੀ. ਏ. ਨੇ ਇਸ ਫੋਟੋ 'ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਲਖਨਊ ਦੇ ਹੁਸੈਨਗੰਜ ਥਾਣੇ ਵਿਚ ਐੱਫ. ਆਈ. ਆਰ. ਦਰਜ ਕਰਵਾ ਦਿੱਤੀ। ਪੁਲਸ ਦੇ ਸਾਈਬਰ ਸੈੱਲ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਅਜੇ ਤਿਵਾੜੀ ਨੂੰ ਗ੍ਰਿਫਤਾਰ ਕਰ ਲਿਆ ਹੈ।