JP ਨੱਢਾ ਨੇ ਅਫ਼ਵਾਹਾਂ ’ਤੇ ਲਗਾਇਆ ਵਿਰਾਮ, ਕਿਹਾ- ਜੈਰਾਮ ਦੀ ਅਗਵਾਈ ’ਚ ਅੱਗੇ ਵਧੇਗੀ ਪਾਰਟੀ

11/26/2021 5:23:18 PM

ਸ਼ਿਮਲਾ- ਹਿਮਾਚਲ ਪ੍ਰਦੇਸ਼ ਜ਼ਿਮਨੀ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਤਮੰਥਨ ਲਈ ਸ਼ੁਰੂ ਹੋਈ ਭਾਜਪਾ ਦੀ ਤਿੰਨ ਦਿਨਾ ਮੈਰਾਥਨ ਬੈਠਕਾਂ ਦੇ ਅੰਤਿਮ ਦਿਨ ਪ੍ਰਦੇਸ਼ ਕਾਰਜ ਕਮੇਟੀ ਨੂੰ ਹੋਟਲ ਪੀਟਰਹਾਫ਼ ’ਚ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਸੰਬੋਧਨ ਕੀਤਾ। ਸੰਬੋਧਨ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਅਫਵਾਹਾਂ ਨੂੰ ਦਰਕਿਨਾਰ ਕਰਦੇ ਹੋਏ ਸਪੱਸ਼ਟ ਕੀਤਾ ਕਿ ਪ੍ਰਦੇਸ਼ ਦੀ ਸਰਕਾਰ ਮੁੱਖ ਮੰਤਰੀ ਜੈਰਾਮ ਠਾਕੁਰ ਦੀ ਅਗਵਾਈ ’ਚ ਹੀ ਅੱਗੇ ਵਧੇਗੀ ਅਤੇ ਕੇਂਦਰ ਦੀ ਮੋਦੀ ਸਰਕਾਰ ਸੂਬੇ ਦੀ ਜੈਰਾਮ ਸਰਕਾਰ ਵਲੋਂ ਕੀਤੇ ਗਏ ਵਿਕਾਸ ਕੰਮਾਂ ਦੇ ਜ਼ੋਰ ’ਤੇ 2022 ਦੀਆਂ ਚੋਣਾਂ ਲੜੇਗੀ ਅਤੇ ਫਿਰ ਤੋਂ ਸੱਤਾ ’ਤੇ ਕਾਬਿਜ਼ ਹੋਵੇਗੀ। ਨੱਢਾ ਨੇ ਕਿਹਾ ਕਿ ਕੇਂਦਰ ਅਤੇ ਰਾਜ ਦੀਆਂ ਭਾਜਪਾ ਸਰਕਾਰਾਂ ਦੇ ਡਬਲ ਇੰਜਣ ਦੀ ਬਦੌਲਤ ਹਿਮਾਚਲ ’ਚ ਵਿਕਾਸ ਲਈ ਨਵੇਂ ਆਯਾਮ ਬਣਾਏ ਜਾ ਰਹੇ ਹਨ।

ਇਹ ਵੀ ਪੜ੍ਹੋ : ਭੀਖ ਨਹੀਂ ਨੌਕਰੀ ਦਿਓ! ਸੜਕ ’ਤੇ ਰਹਿਣ ਵਾਲੀ ਇਹ ਜਨਾਨੀ ਹੈ ਕੰਪਿਊਟਰ ਸਾਇੰਸ ਗਰੈਜੂਏਟ

ਕੇਂਦਰ ’ਚ ਉਨ੍ਹਾਂ ਦੇ ਸਿਹਤ ਮੰਤਰੀ ਰਹਿੰਦੇ ਹੋਏ ਚਾਰ ਮੈਡੀਕਲ ਕਾਲਜ, ਏਮਜ਼, ਪੀ.ਜੀ.ਆਈ. ਸੈਟੇਲਾਈਟ ਸੈਂਟਰ ਦਿੱਤੇ ਗਏ ਹਨ। ਮਣੀਪੁਰ ਤੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਬੈਠਕ ਨੂੰ ਸੰਬੋਧਨ ਕਰਦੇ ਹੋਏ ਨੱਢਾ ਨੇ ਕਿਹਾ ਕਿ ਵੱਖ-ਵੱਖ ਪ੍ਰਾਜੈਕਟਾਂ ਰਾਹੀਂ ਪ੍ਰਦੇਸ਼ ਦੇ ਲੱਖਾਂ ਲੋਕਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਦੀ ਮੋਦੀ ਸਰਕਾਰ ਹੀ ਹੈ, ਜਿਸ ਨੇ 2014 ’ਚ ਸੱਤਾਸੀਨ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ਨੂੰ ਉਸ ਦਾ ਸਪੈਸ਼ਲ ਕੈਟੇਗਰੀ ਸਟੇਟਸ ਵਾਪਸ ਕੀਤਾ, ਜਿਸ ਨਾਲ ਹੁਣ ਸੂਬੇ ’ਚ ਹੋਣ ਵਾਲੇ ਕੰਮਾਂ ’ਚ ਕੇਂਦਰ ਤੋਂ 90:10:00 ਦੇ ਅਨੁਪਾਤ ’ਚ ਵਿੱਤੀ ਮਦਦ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਕਜੁਟਤਾ ਦੇ ਨਾਲ ਹੀ ਸਾਰਿਆਂ ਨੂੰ ਕੰਮ ਕਰਦੇ ਹੋਏ ਸਰਕਾਰ ਅਤੇ ਸੰਗਠਨ ਨੂੰ ਮਜ਼ਬੂਤ ਬਣਾਉਣ ਅਤੇ ਅੱਗੇ ਵਧਾਉਣ ’ਚ ਆਪਣੀ ਭੂਮਿਕਾ ਅਦਾ ਕਰਨੀ ਚਾਹੀਦੀ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

DIsha

This news is Content Editor DIsha