ਪੰਚਾਇਤ ਨੇ ਸੁਣਾਇਆ ਬਜ਼ੁਰਗ ਦੀਆਂ ਉਂਗਲਾਂ ਕੱਟਣ ਦਾ ਤੁਗਲਕੀ ਫਰਮਾਨ

10/11/2018 9:04:11 PM

ਵੀਰਭੂਮ—ਪੱਛਮੀ ਬੰਗਾਲ ਦੇ ਵੀਰਭੂਮ ਜ਼ਿਲੇ 'ਚ ਇਕ ਬਜ਼ੁਰਗ 'ਤੇ ਪੰਚਾਇਤ ਦਾ ਤੁਗਲਕੀ ਫਰਮਾਨ ਭਾਰੀ ਪੈ ਗਿਆ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਬੀਰਭੂਮ ਦੇ ਸ਼ਾਂਤੀ ਨਿਕੇਤਨ ਇਲਾਕੇ ਦੀ ਹੈ, ਜਿਥੇ ਫੰਦੀ ਨਾਮਕ ਇਕ ਬਜ਼ੁਰਗ ਦੇ ਮਾਮਲੇ 'ਚ ਪੰਚਾਇਤ ਬੁਲਾਈ ਗਈ। 74 ਸਾਲ ਦੇ ਦੋਸ਼ੀ ਬਜ਼ੁਰਗ ਨੂੰ ਵੀ ਤਲਬ ਕੀਤਾ ਗਿਆ। ਦੋਸ਼ ਸੀ ਕਿ ਉਹ ਬਜ਼ੁਰਗ ਤੰਤਰ-ਮੰਤਰ ਤੇ ਅਜਿਹੇ ਹੀ ਕਾਰਜ ਕਰਦਾ ਹੈ। ਮਾਮਲੇ ਦੀ ਸੁਣਵਾਈ ਦੇ ਬਾਅਦ ਤਾਨਾਸ਼ਾਹੀ ਦਿਖਾਉਂਦਿਆਂ ਪੰਚਾਇਤ ਨੇ ਬਜ਼ੁਰਗ ਨੂੰ ਰਾਖਸ਼ ਕਰਾਰ ਦਿੱਤਾ। ਇਸਦੇ ਬਾਅਦ ਤੁਗਲਕੀ ਫਰਮਾਨ ਸੁਣਾਉਂਦਿਆਂ ਪੰਚਾਇਤ ਨੇ ਬਜ਼ੁਰਗ ਦੇ ਹੱਥ ਦੀਆਂ ਸਾਰੀਆਂ ਉਂਗਲਾ ਕੱਟਣ ਦਾ ਹੁਕਮ ਸੁਣਾ ਦਿੱਤਾ। ਪੰਚਾਇਤ ਦੇ ਦਬਾਅ 'ਚ ਆ ਕੇ ਬਜ਼ੁਰਗ ਦੀਆਂ ਸਾਰੀਆਂ ਉਂਗਲੀਆਂ ਕੱਟ ਦਿੱਤੀਆਂ ਗਈਆਂ। ਇਸ ਦੌਰਾਨ ਉਹ ਦਇਆ ਦੀ ਭੀਖ ਮੰਗਦਾ ਰਿਹਾ ਪਰ ਕਿਸੇ ਨੇ ਉਸਦੀ ਇਕ ਨਾ ਸੁਣੀ। ਉਂਗਲੀ ਕੱਟਣ ਵਾਲਿਆਂ 'ਚ ਪੀੜਤ ਦਾ ਲੜਕਾ ਵੀ ਸੀ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਇਸ ਘਟਨਾ 'ਚ ਪੰਚਾਇਤ ਨੇ ਪੀੜਤ ਦੇ ਲੜਕੇ 'ਤੇ ਆਪਣੇ ਪਿਤਾ ਦੀਆਂ ਉਂਗਲਾਂ ਕੱਟਣ ਦਾ ਦਬਾਅ ਬਣਾਇਆ ਸੀ ਤੇ ਉਸਨੂੰ ਅਜਿਹਾ ਕਰਨਾ ਪਿਆ। ਇਸ ਮਾਮਲੇ 'ਚ ਅਜੇ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।