ਖਤਮ ਹੋਈ ਮੋਦੀ-ਟਰੰਪ ਦੀ ਮੁਲਾਕਾਤ , ਅਮਰੀਕੀ ਰਾਸ਼ਟਰਪਤੀ ਬੋਲੇ-ਉਹ ਮਹਾਨ ਪ੍ਰਧਾਨ ਮੰਤਰੀ

06/27/2017 4:27:50 PM

ਵਾਸ਼ਿੰਗਟਨ — ਅਮਰੀਕਾ 'ਚ ਸਿਆਸੀ ਬਦਲਾਅ ਤੋਂ ਬਾਅਦ ਵੱਖ-ਵੱਖ ਮਸਲਿਆਂ 'ਤੇ ਜਾਰੀ ਗਤਿਰੋਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਵਿਚਕਾਰ ਵਾਈਟ ਹਾਊਸ 'ਚ ਮੁਲਾਕਾਤ ਹੋਈ। ਆਪਣੀ ਦੋ ਦਿਨਾਂ ਦੀ ਯਾਤਰਾ 'ਚ ਅਮਰੀਕਾ ਪੁੱੱਜੇ ਮੋਦੀ ਨੇ ਵਾਈਟ ਹਾਊਸ ਦੇ ਓਵਲ ਹਾਲ 'ਚ ਟਰੰਪ ਨਾਲ 20 ਮਿੰਟ ਤੱਕ ਮੁਲਾਕਾਤ ਕੀਤੀ। ਮੁਲਾਕਾਤ ਖਤਮ ਹੋਣ 'ਤੇ ਮੋਦੀ ਨੇ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਮੋਦੀ ਟਰੰਪ ਨੇ ਸਾਂਝਾ ਬਿਆਨ ਦਿੱਤਾ ਅਤੇ ਇਕ ਸੁਰ 'ਚ ਅੱਤਵਾਦ ਦਾ ਖਾਤਮਾ ਕਰਨ ਦੀ ਗੱਲ ਕਹੀ।
ਰਾਸ਼ਟਰਪਤੀ ਟਰੰਪ ਨੂੰ ਸੱਦਾ ਦਿੰਦੇ ਹੋਏ ਮੋਦੀ ਨੇ ਕਿਹਾ, 'ਮੈਂ ਰਾਸ਼ਟਰਪਤੀ ਟਰੰਪ ਨੂੰ ਪਰਿਵਾਰ ਸਮੇਤ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਮੈਂ ਤੁਹਾਡੇ ਸਵਾਗਤ ਦਾ ਇੰਤਜ਼ਾਰ ਕਰ ਰਿਹਾ ਹਾਂ।' ਇਸ ਦੇ ਨਾਲ ਮੋਦੀ ਨੇ ਰਾਸ਼ਟਰਪਤੀ ਟਰੰਪ ਦੀ ਬੇਟੀ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ,' ਮੈਂ ਇੰਵਾਕਾ ਨੂੰ ਵੀ ਭਾਰਤ ਆਉਣ ਦਾ ਸੱਦਾ ਦਿੰਦਾ ਹਾਂ। ਉਨ੍ਹਾਂ ਨੇ ਮੇਰਾ ਸੱਦਾ ਸਵਿਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਸਵਾਗਤ ਅਤੇ ਆਦਰ ਦੇ ਲਈ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲੇਨਿਆ ਦਾ ਧੰਨਵਾਦ ਕੀਤਾ। ਇਕ ਵਿਸ਼ੇਸ਼ ਆਦਰ ਦੇ ਤੌਰ 'ਤੇ ਮੋਦੀ ਦਾ ਸਵਾਗਤ ਕਰਨ ਲਈ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲੇਨਿਆ ਵਾਈਟ ਹਾਊਸ ਦੇ ਸਾਊਥ ਪੋਟ੍ਰਕੀਓ ਤੱਕ ਆਏ।
ਮੋਦੀ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਜਿਸ ਤਰ੍ਹਾਂ ਸਵਾਗਤ ਕੀਤਾ, ਉਹ ਸਵਾ ਕਰੋੜ ਭਾਰਤ ਵਾਸੀਆਂ ਦਾ ਸਨਮਾਨ ਹੈ। ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਦੇ ਵਿੱਚ ਇਹ ਪਹਿਲੀ ਮੁਲਾਕਾਤ ਹੈ। ਦੋਵੇਂ ਨੇਤਾਵਾਂ ਦੇ ਵਿਚਾਰ ਮੁਲਾਕਾਤ ਦਾ ਇਹ ਸਿਲਸਿਲਾ ਕਰੀਬ 20 ਮਿੰਟ ਤੱਕ ਚਲਿਆ। ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਕਿ ਮੋਦੀ ਮਹਾਨ ਪ੍ਰਧਾਨ ਮੰਤਰੀ ਹਨ। ਉਹ ਭਾਰਤ ਲਈ ਵਧੀਆ ਕੰਮ ਕਰ ਰਹੇ ਹਨ। ਟਰੰਪ ਨੇ  ਮੋਦੀ ਸਰਕਾਰ ਦੀ ਵਿਕਾਸ ਯਾਤਰਾ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਵੀ ਦਿੱਤੀ।