ਪੈਸਿਆਂ ਦੇ ਥੈਲੇ ਲੈ ਕੇ ਬਾਈਕ ਖਰੀਦਣ ਸ਼ੋਅ ਰੂਮ ਪੁੱਜਿਆ ਸ਼ਖਸ

10/14/2017 6:03:19 PM

ਰਾਏਸੇਨ— ਮੱਧ ਪ੍ਰਦੇਸ਼ ਦੇ ਰਾਏਸੇਨ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਤ ਕਰਨ ਦੇ ਸੰਦੇਸ਼ ਨਾਲ ਪ੍ਰਭਾਵਿਤ ਹੋ ਕੇ ਇਕ ਪਰਿਵਾਰ ਨੇ ਬਚਤ ਦੇ ਰੂਪ 'ਚ ਸਿੱਕਿਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਉਨ੍ਹਾਂ ਨੇ 57 ਹਜ਼ਾਰ ਰੁਪਏ ਜੋੜ ਲਏ।
ਸ਼ਖਸ ਜਦੋਂ ਰਾਏਸੇਨ ਦੇ ਇਕ ਬਾਈਕ ਸ਼ੋਅ ਰੂਮ 'ਚ ਚਾਰ ਥੈਲਿਆਂ 'ਚ 57 ਹਜ਼ਾਰ ਰੁਪਏ ਦੀ ਚਿੱਲਰ ਲੈ ਕੇ ਬਾਈਕ ਖਰੀਦਣ ਪੁੱਜਿਆ ਤਾਂ ਸਾਰੇ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ। ਪਹਿਲਾਂ ਤਾਂ ਸ਼ੋਅ ਰੂਮ ਸੰਚਾਲਕ ਨੇ ਇੰਨੇ ਜ਼ਿਆਦਾ ਸਿੱਕੇ ਦੇਖ ਕੇ ਗੱਡੀ ਦੇਣ ਤੋਂ ਮਨ੍ਹਾ ਕਰ ਦਿੱਤਾ ਪਰ ਸ਼ਖਸ ਦੀ ਇੱਛਾ ਨੂੰ ਧਿਆਨ 'ਚ ਰੱਖ ਕੇ ਵਾਹਨ ਵਪਾਰੀ ਨੇ ਬੈਂਕ ਪ੍ਰਬੰਧਨ ਤੋਂ ਉਕਤ ਸਿੱਕੇ ਜਮ੍ਹਾ ਹੋਣ ਦਾ ਭਰੋਸਾ ਮਿਲਣ 'ਤੇ ਉਸ ਨੂੰ ਬਾਈਕ ਉਪਲੱਬਧ ਕਰਵਾ ਦਿੱਤੀ।
ਸ਼ਖਸ ਦੀ ਕਰਿਆਨਾ ਦੁਕਾਨ ਹੈ। ਦੁਕਾਨ 'ਤੇ ਆਉਣ ਵਾਲੇ ਸਿੱਕਿਆਂ ਨੂੰ ਬਚਤ ਦੇ ਰੂਪ 'ਚ ਉਸ ਦੇ ਪਰਿਵਾਰ ਨੇ ਜੋੜਨਾ ਸ਼ੁਰੂ ਕਰ ਦਿੱਤਾ ਸੀ। ਤਿੰਨ ਸਾਲ 'ਚ ਉਸ ਕੋਲ ਬਾਈਕ ਖਰੀਦਣ ਲਾਇਕ ਸਿੱਕੇ ਇਕੱਠੇ ਹੋ ਗਏ ਤਾਂ ਉਹ ਉਨ੍ਹਾਂ ਨੂੰ 4 ਥੈਲਿਆਂ 'ਚ ਭਰ ਕੇ ਬਾਈਕ ਸ਼ੋਅ ਰੂਮ 'ਤੇ ਪੁੱਜ ਗਿਆ। ਹਾਲਾਂਕਿ ਸ਼ਖਸ ਜੋ ਸਿੱਕੇ ਲੈ ਕੇ ਆਇਆ ਸੀ, ਉਨ੍ਹਾਂ ਸਿੱਕਿਆਂ ਨੂੰ ਗਿਣਨ 'ਚ ਸ਼ੋਅ ਰੂਮ ਦੇ ਕਰਮਚਾਰੀਆਂ ਨੂੰ ਤਿੰਨ ਘੰਟੇ ਦਾ ਸਮਾਂ ਲੱਗ ਗਿਆ।