ਨਵੇਂ ਨੋਟਾਂ ''ਤੇ ਸਵੱਸ਼ ਭਾਰਤ ਮਿਸ਼ਨ ਦਾ ਲੋਗੋ, ਆਰ. ਬੀ. ਆਈ. ਕੋਲ ਨਹੀਂ ਕੋਈ ਜਵਾਬ

10/15/2017 10:22:00 PM

ਨਵੀਂ ਦਿੱਲੀ— ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.)  ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦੇ ਹੋਏ 500 ਅਤੇ 2000 ਰੁਪਏ ਦੇ ਨਵੇਂ ਨੋਟਾਂ 'ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਖਾਸ ਪ੍ਰੋਜੈਕਟ ਸਵੱਸ ਭਾਰਤ ਮਿਸ਼ਨ ਲੋਕਾਂ ਨੂੰ ਲਗਾਉਣ ਦੇ ਫੈਸਲੇ 'ਤੇ ਜਾਣਕਾਰੀ ਸਾਂਝਾ ਕਰਨ ਤੋਂ ਇੰਨਕਾਰ ਕਰ ਦਿੱਤਾ ਹੈ। ਇਕ ਆਰ. ਟੀ. ਆਈ. ਦਾ ਜਵਾਬ ਦਿੰਦੇ ਹੋਏ ਆਰ. ਬੀ. ਆਈ. ਨੇ ਕੇਂਦਰ ਸਰਕਾਰ ਦੀ ਮੁਹੱਇਮਾਂ ਦੇ ਪ੍ਰਚਾਰ ਸਮੇਤ ਨੋਟ 'ਤੇ ਇਸ਼ਤਿਹਾਰ ਛਾਪਣ ਸੰਬੰਧੀ ਦਿਸ਼ਾ ਨਿਰਦੇਸ਼ ਦੀ ਕਾਪੀ ਦੇਣ ਤੋਂ ਇੰਨਕਾਰ ਕੀਤਾ। ਇਕ ਪੱਤਰਕਾਰ ਵਲੋਂ ਦਾਇਰ ਕੀਤੇ ਗਏ ਆਰ. ਟੀ. ਆਈ. ਨੇ ਕਿਹਾ ਕਿ ਪਹਿਲਾਂ ਤੋਂ ਜ਼ਿਆਦਾ ਜਾਣਕਾਰੀਆਂ ਦੇ ਨਵੇਂ ਨੋਟਾਂ ਦੇ ਸਵਰੂਪ, ਸਮਗਰੀ, ਡਿਜਾਇਨ ਫੀਚਰ ਆਰ. ਟੀ. ਆਈ. ਅਧਿਨਿਯਮ, 2005 ਦੀ ਧਾਰਾ 81ਏ ਦੇ ਤਹਿਤ ਖੁਲਾਸੇ ਦੇ ਦਾਇਰੇ ਤੋਂ ਬਾਹਰ ਹੈ। ਇਸ ਆਰ. ਟੀ. ਆਈ. 'ਚ ਰਿਜ਼ਰਵ ਬੈਂਕ ਤੋਂ ਉਸ ਆਦੇਸ਼, ਸੰਵਾਦ 'ਤੇ ਸੂਚਨਾ ਪੱਤਰ ਦੀ ਕਾਪੀ ਦੀ ਮੰਗ ਕੀਤੀ ਗਈ ਸੀ। ਜਿਸ ਦੇ ਤਹਿਤ ਨਵੇਂ ਨੋਟਾਂ 'ਤੇ ਸਵੱਸ਼ ਭਾਰਤ ਅਭਿਆਨ ਦੇ ਲੋਗੋ ਅਤੇ ਇਕ ਕਦਮ ਸਵੱਸ਼ਤਾ ਦੀ ਅੋਰ ਸੰਦੇਸ਼ ਛਾਪੇ ਜਾਣ ਸੰਬੰਧੀ ਫੈਸਲਾ ਲਿਆ ਗਿਆ ਸੀ। ਦਰਅਸਲ ਇਹ ਆਰ. ਟੀ. ਆਈ. ਆਰਥਿਕ ਮਾਮਲਿਆਂ ਦੇ ਵਿਭਾਗ (ਡੀ. ਈ. ਏ.) ਦੇ ਕੋਲ ਦਾਇਰ ਕੀਤੀ ਗਈ ਸੀ। ਇਹ ਵਿਭਾਗ ਨੋਟਾਂ, ਸਿੱਕਿਆਂ, ਸੁਰੱਖਿਆ ਦਸਤਾਵੇਜਾਂ ਅਤੇ ਨੋਟਾਂ ਦੀ ਛਪਾਈ ਨਾਲ ਜੁੜਿਆਂ ਯੋਜਨਾਵਾਂ 'ਤੇ ਫੈਸਲਾ ਲੈਂਦਾ ਹੈ। ਬਾਅਦ 'ਚ ਵਿਭਾਗ ਨੇ ਜਵਾਬ ਦੇਣ ਦੇ ਲਈ ਆਰ. ਟੀ. ਆਈ. ਨੂੰ ਰਿਜ਼ਰਵ ਬੈਂਕ ਦੇ ਕੋਲ ਭੇਜ ਦਿੱਤਾ ਸੀ।