ਸਭ ਤੋਂ ਵਧ ਤਾਕਤਵਰ ਦੇਸ਼ਾਂ ਦੀ ਸੂਚੀ ਹੋਈ ਜਾਰੀ, ਜਾਣੋ ਕੌਣ ਹੈ ਪਹਿਲੇ ਸਥਾਨ ''ਤੇ?

09/13/2017 12:41:25 PM

ਲੰਡਨ— ਬ੍ਰਿਟੇਨ ਯੂਰਪ ਦਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਦੁਨੀਆ 'ਚ ਸਭ ਤੋਂ ਵਧ ਤਾਕਤਵਰ ਦੇਸ਼ ਹੈ। ਇਹ ਅਸੀਂ ਨਹੀਂ ਬ੍ਰਿਟੇਨ ਦੇ ਥਿੰਕ ਟੈਂਕ ਦਾ ਦਾਅਵਾ ਹੈ। ਹੈਨਰੀ ਜੈਕਸਨ ਸੋਸਾਇਟੀ ਨੇ ਬ੍ਰੈਗਜ਼ਿਟ ਦੇ ਮਗਰੋਂ ਕਮਜ਼ੋਰ ਪੈਣ ਦੇ ਸਾਰੇ ਦਾਅ ਖਾਰਜ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਬ੍ਰਿਟੇਨ ਇਕ ਗਲੋਬਲ ਸ਼ਕਤੀ ਹੈ ਅਤੇ ਜਿਸ ਦੀ ਗਿਣਤੀ ਅਮਰੀਕਾ ਤੋਂ ਬਾਅਦ ਦੂਜੇ ਨੰਬਰ 'ਤੇ ਕੀਤੀ ਜਾਂਦੀ ਹੈ। 
ਤਾਕਤਵਰ ਦੇਸ਼ਾਂ 'ਚ ਛੇਵੇਂ ਸਥਾਨ 'ਤੇ ਹੈ ਭਾਰਤ
ਸੋਸਾਇਟੀ ਦੀ ਰਿਪੋਰਟ 'ਚ ਬ੍ਰਿਟੇਨ ਨੂੰ ਜਰਮਨੀ ਅਤੇ ਫਰਾਂਸ ਵਰਗੇ ਯੂਰਪੀ ਸੰਘ ਦੇ ਦੇਸ਼ਾਂ ਤੋਂ ਅੱਗੇ ਰੱਖਿਆ ਗਿਆ ਹੈ। ਰਿਪੋਰਟ 'ਚ ਇਹ ਦਾਅਵਾ ਹੈ ਕਿ ਵਿਸ਼ਵ ਪੱਧਰ 'ਤੇ ਬ੍ਰਿਟੇਨ ਆਰਥਿਕ ਸ਼ਕਤੀ ਚੀਨ ਅਤੇ ਭਾਰਤ ਵਰਗੇ ਪ੍ਰਭਾਵਸ਼ਾਲੀ ਦੇਸ਼ਾਂ ਤੋਂ ਅਗਲੇ ਸਥਾਨ 'ਤੇ ਹੈ। 
7 ਮਾਨਕਾਂ ਦੇ ਆਧਾਰ 'ਤੇ ਕੀਤੀ ਤੁਲਨਾ
ਥਿੰਕ ਟੈਂਕ ਨੇ ਆਪਣੀ ਇਸ ਰਿਪੋਰਟ 'ਚ 7 ਮਾਨਕਾਂ ਨੂੰ ਆਧਾਰ ਬਣਾਇਆ। ਅਰਥ ਸ਼ਾਸਤਰ, ਤਕਨੀਕੀ ਕੌਸ਼ਲ, ਫੌਜੀ ਸ਼ਕਤੀ, ਸੰਸਕ੍ਰਿਤਕ, ਰਾਜਨੀਤਕ ਅਤੇ ਜਨਸੰਖਿਆਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਫਰਾਂਸ ਤੀਸਰੇ, ਚੀਨ ਚੌਥੇ, ਜਰਮਨੀ ਪੰਜਵੇਂ, ਭਾਰਤ ਛੇਵੇਂ, ਜਪਾਨ ਸੱਤਵੇਂ ਅਤੇ ਰੂਸ ਨੂੰ ਅੱਠਵੇਂ ਸਥਾਨ 'ਤੇ ਰੱਖਿਆ ਗਿਆ ਹੈ।