ਦਿੱਲੀ ਪੁਲਸ ਨੂੰ ਮਿਲੀ ਵੱਡੀ ਸਫਲਤਾ, 125 ਕਰੋੜ ਰੁਪਏ ਦੀ ਹੈਰੋਇਨ ਜ਼ਬਤ

04/10/2018 9:45:09 PM

ਨਵੀਂ ਦਿੱਲੀ—ਇਕ ਅੰਤਰਰਾਸਟਰੀ ਗਿਰੋਹ ਕਿਸ ਤਰ੍ਹਾਂ ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਦੀਆਂ ਨਾੜੀਆਂ 'ਚ ਡਰਗਸ ਦਾ ਜ਼ਹਿਰ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਇਸ ਦਾ ਖੁਲਾਸਾ ਮੰਗਲਵਾਰ ਨੂੰ ਪੁਲਸ ਨੇ ਕੀਤਾ। ਹੈਰੋਇਨ ਦੀ ਸਪਲਾਈ ਖਿਲਾਫ ਚਲਾਈ ਗਈ ਦਿੱਲੀ ਪੁਲਸ ਦੀ ਮੁਹਿੰਮ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਲਗਭਗ ਇਕ ਮਹੀਨੇ ਚੱਲੇ ਇਕ ਆਪਰੇਸ਼ਨ ਦੇ ਤਹਿਤ ਪੁਲਸ ਨੇ ਇਕ ਵੱਡੇ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ ਕਰ 29 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹੈਰੋਇਨ ਦਿੱਲੀ-ਐੱਨ.ਸੀ.ਆਰ. ਦੇ ਨਾਲ-ਨਾਲ ਵਿਸ਼ਵ ਦੇ ਦੂਜੇ ਹਿੱਸੇ 'ਚ ਭੇਜੇ ਜਾਂਦੇ ਸਨ। ਜ਼ਬਤ ਕੀਤੀ ਗਈ ਹੈਰੋਇਨ ਦੀ ਬਾਜ਼ਾਰ 'ਚ ਕੀਮਤ 125 ਕਰੋੜ ਰੁਪਏ ਹੈ। ਡੀ.ਸੀ.ਪੀ. (ਸਪੈਸ਼ਲ ਸੈੱਲ) ਨੇ ਕਿਹਾ ਕਿ ਇਕ ਮਹੀਨੇ ਲੰਬੀ ਚੱਲੀ ਮੁਹਿੰਮ ਦੇ ਤਹਿਤ 125 ਕਰੋੜ ਰੁਪਏ ਦੀ ਕੀਮਤ ਦੀ 29 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਇਹ ਇਕ ਸੰਗਠਿਤ ਗਿਰੋਹ ਹੈ। ਡਰਗਸ ਪਾਕਿਸਤਾਨ ਦੇ ਰਾਹੀ ਅਫਗਾਨਿਸਤਾਨ ਤੋਂ ਕਸ਼ਮੀਰ ਲਿਆਇਆ ਜਾਂਦਾ ਸੀ।