ਪਾਣੀ ਦੀ ਸਾਂਭ-ਸੰਭਾਲ ਲਈ ਦੌੜੇਗਾ ਇੰਡੀਆ

09/09/2019 3:18:13 PM

ਨਵੀਂ ਦਿੱਲੀ (ਭਾਸ਼ਾ)— ਜਨਤਾ ਨੂੰ ਪਾਣੀ ਦੀ ਸਾਂਭ-ਸੰਭਾਲ ਅਤੇ ਨਦੀਆਂ ਦੀ ਸਾਫ-ਸਫਾਈ ਬਾਰੇ ਜਾਗਰੂਕਤਾ ਫੈਲਾਉਣ ਦੀ ਮੁਹਿੰਮ ਤਹਿਤ ਜਲ ਸ਼ਕਤੀ ਮੰਤਰਾਲੇ 15 ਸਤੰਬਰ ਨੂੰ ਦਿੱਲੀ 'ਚ ਇਕ ਦੌੜ ਦਾ ਆਯੋਜਨ ਕਰ ਰਿਹਾ ਹੈ। ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਆਯੋਜਿਤ ਇਸ ਦੌੜ ਨੂੰ 'ਦਿ ਗ੍ਰੇਟ ਗੰਗਾ ਰਨ' ਦਾ ਨਾਂ ਦਿੱਤਾ ਗਿਆ ਹੈ। ਇਹ ਜਨਤਾ ਨੂੰ ਪਾਣੀ ਦੀ ਸਾਂਭ-ਸੰਭਾਲ ਅਤੇ ਨਦੀਆਂ ਦੀ ਸਾਫ-ਸਫਾਈ ਬਾਰੇ ਜਾਗਰੂਕਤਾ ਫੈਲਾਉਣ ਦੀ ਪਹਿਲ ਦਾ ਹਿੱਸਾ ਹੈ। 

ਉਨ੍ਹਾਂ ਨੇ ਕਿਹਾ ਕਿ ਪਾਣੀ ਦੀ ਸਾਂਭ-ਸੰਭਾਲ  ਅਤੇ ਨਦੀਆਂ ਦੀ ਸਾਫ-ਸਫਾਈ ਮੁੱਖ ਮੁੱਦਾ ਹੈ। ਰਾਸ਼ਟਰੀ ਸਵੱਛ ਗੰਗਾ ਮਿਸ਼ਨ ਇਸ ਪਹਿਲ ਨੂੰ ਅੱਗੇ ਵਧਾ ਰਿਹਾ ਹੈ। ਸ਼ੇਖਾਵਤ ਨੇ ਕਿਹਾ ਕਿ ਅਸੀਂ ਇਸ ਦੌੜ ਦਾ ਹਿੱਸਾ ਬਣ ਕੇ ਜਨ-ਜਨ ਨੂੰ ਪਾਣੀ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਚਾਹੁੰਦੇ ਹਾਂ। ਇਹ ਦੌੜ 15 ਸਤੰਬਰ ਨੂੰ ਸਵੇਰੇ ਸਾਢੇ 5 ਵਜੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਦੌੜ ਵਿਚ ਹਿੱਸਾ ਲੈ ਕੇ ਲੋਕ ਪਾਣੀ ਦੀ ਸਾਂਭ-ਸੰਭਾਲ ਅਤੇ ਨਦੀਆਂ ਦੀ ਸਾਫ-ਸਫਾਈ ਦਾ ਸੰਕਲਪ ਲੈਣ।

Tanu

This news is Content Editor Tanu