ਮੋਦੀ ਸਰਕਾਰ ਦੇ ਸਖਤ ਤੇਵਰ, ਫੌਜ ਨੂੰ ਕਿਹਾ- ਪਾਕਿਸਤਾਨ ਨੂੰ ਦਿਓ ਮੂੰਹ ਤੋੜ ਜਵਾਬ

10/22/2016 2:30:24 PM

ਨਵੀਂ ਦਿੱਲੀ— ਪਾਕਿਸਤਾਨ ਵੱਲੋਂ ਸਰਹੱਦ ''ਤੇ ਹੋ ਰਹੀ ਲਗਾਤਾਰ ਫਾਇਰਿੰਗ ਅਤੇ ਸਨਾਈਪਰ ਦੀ ਵਰਤੋਂ ਤੋਂ ਬਾਅਦ ਮੋਦੀ ਸਰਕਾਰ ਨੇ ਤੇਵਰ ਸਖਤ ਕਰ ਦਿੱਤੇ ਹਨ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੀ.ਐੱਸ.ਐੱਫ. ਨੂੰ ਆਦੇਸ਼ ਦਿੱਤਾ ਹੈ ਕਿ ਬੀ.ਐੱਸ.ਐੱਫ. ਪਾਕਿਸਤਾਨ ਦੀ ਹਰ ਨਾਪਾਕ ਹਰਕਤ ਦਾ ਮੂੰਹ ਤੋੜ ਜਵਾਬ ਦੇਵੇ। ਨਾਲ ਹੀ ਗ੍ਰਹਿ ਮੰਤਰੀ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਪਾਕਿਸਤਾਨ ਦੀ ਹਰ ਨਾਪਾਕ ਹਰਕਤ ''ਤੇ ਨਜ਼ਰ ਰੱਖੀ ਜਾਵੇ।
ਸਰਜੀਕਲ ਸਟਰਾਈਕ ਤੋਂ ਬਾਅਦ ਬੌਖਲਾਇਆ ਪਾਕਿਸਤਾਨ ਸਰਹੱਦ ''ਤੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਗੋਲੀਬਾਰੀ ਦੀ ਆੜ ''ਚ ਪਾਕਿਸਤਾਨ ਦਾ ਮਕਸਦ ਅੱਤਵਾਦੀਆਂ ਦੀ ਘੁਸਪੈਠ ਕਰਵਾਉਣਾ ਹੈ ਪਰ ਇਸ ਬੀ.ਐੱਸ.ਐੱਫ. ਦੀ ਸਖਤ ਚੌਕਸੀ ਕਾਰਨ ਉਸ ਨੂੰ ਵਾਰ-ਵਾਰ ਮੂੰਹ ਦੀ ਖਾਣੀ ਪੈ ਰਹੀ ਹੈ। ਦਰਅਸਲ ਪਾਕਿਸਤਾਨ ਸਰਜੀਕਲ ਸਟਰਾਈਕ ਨੂੰ ਦਾਮਨ ਦਾ ਦਾਗ਼ ਮੰਨ ਰਿਹਾ ਹੈ, ਜਿਸ ਨੂੰ ਦੂਰ ਕਰਨ ਦੀ ਕੋਸ਼ਿਸ਼ ''ਚ ਉਹ ਵਾਰ-ਵਾਰ ਜੰਮੂ-ਕਸ਼ਮੀਰ ਦੇ ਹੀਰਾਨਗਰ, ਸਾਂਬਾ ਅਤੇ ਅਖਨੂਰ ਸੈਕਟਰ ''ਚ ਫਾਇਰਿੰਗ ਕਰ ਰਿਹਾ ਹੈ।

Disha

This news is News Editor Disha