ਮੁੰਬਈ ਦੇ ''ਚਾਲ'' ਇਲਾਕੇ ਦੇ ਵਿਕਾਸ ਲਈ ਸਰਕਾਰ ਨੇ ਦਿੱਤਾ 11,744 ਕਰੋੜ ਰੁਪਏ ਦਾ ਠੇਕਾ

06/23/2018 3:07:07 PM

ਮੁੰਬਈ — ਟਾਟਾ ਪ੍ਰੋਜੈਕਟਸ, ਕੈਪੀਸਾਈਟ ਇਨਫਰਾਪ੍ਰੋਜੈਕਟਸ ਅਤੇ ਚੀਨ ਦੀ ਸਿਟਿਕ ਕੰਨਸਟ੍ਰਕਸ਼ਨ ਨੂੰ ਮੁੰਬਈ ਦੇ ਵਰਲੀ ਇਲਾਕੇ ਵਿਚ ਬੰਬੇ ਵਿਕਾਸ ਵਿਭਾਗ ਨੇ 'ਚਾਲ' ਇਲਾਕੇ ਦੇ ਵਿਕਾਸ ਲਈ 11,744 ਕਰੋੜ ਰੁਪਏ ਦਾ ਠੇਕਾ ਦਿੱਤਾ ਹੈ। ਇਸ ਪ੍ਰੋਜੈਕਟ ਨੂੰ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਮੁੜ ਵਿਕਾਸ ਯੋਜਨਾ ਮੰਨਿਆ ਜਾ ਰਿਹਾ ਹੈ। ਇਸ ਦੇ ਅਧੀਨ 2.6 ਕਰੋੜ ਵਰਗ ਫੁੱਟ ਦੇ ਖੇਤਰ ਨੂੰ ਮੁੜ ਵਿਕਸਤ ਕੀਤਾ ਜਾਵੇਗਾ। ਇਹ ਪ੍ਰੋਜੈਕਟ 8 ਸਾਲਾਂ 'ਚ 5 ਪੜਾਵਾਂ ਵਿਚ ਪੂਰਾ ਕੀਤਾ ਜਾਵੇਗਾ। ਇਸ ਦੇ ਅਧੀਨ 86 ਮੁੜ ਵਸੇਬੇ ਲਈ ਇਮਾਰਤਾਂ, 76 ਮੰਜ਼ਿਲ ਦੀਆਂ 10 ਰਿਹਾਇਸ਼ੀ ਇਮਾਰਤਾਂ ਅਤੇ ਇਕ 30 ਮੰਜ਼ਿਲਾ ਵਪਾਰਕ ਇਮਾਰਤ ਦੀ ਉਸਾਰੀ ਕੀਤੀ ਜਾਵੇਗੀ।