ਗੋਡਸੇ ਤੋਂ ਇਲਾਵਾ ਇਸ ਸ਼ਖਸ ਨੇ ਵੀ ਗਾਂਧੀ ਜੀ ਨੂੰ ਮਾਰਨ ਦੀ ਕੀਤੀ ਸੀ ਸਾਜ਼ਿਸ਼

02/01/2018 2:18:38 AM

ਨਵੀਂ ਦਿੱਲੀ— 30 ਜਨਵਰੀ 1948 ਦੀ ਸ਼ਾਮ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਬਾਪੂ ਨਵੀਂ ਦਿੱਲੀ ਸਥਿਤ ਬਿੜਲਾ ਭਵਨ 'ਚ ਹਮੇਸ਼ਾ ਵਾਂਗ ਸ਼ਾਮ ਨੂੰ ਪ੍ਰਾਰਥਨਾ ਲਈ ਜਾ ਰਹੇ ਸੀ, ਉਦੋਂ ਹੀ ਨਾਥੂ ਰਾਮ ਗੋਡਸੇ ਨਾਂ ਦੇ ਵਿਅਕਤੀ ਨੇ ਪਹਿਲਾਂ ਉਨ੍ਹਾਂ ਦੇ ਪੈਰ ਛੋਹੇ ਤੇ ਫਿਰ ਬੈਰੇਟਾ ਪਿਸਤੌਲ ਨਾਲ ਤਿੰਨ ਗੋਲੀਆਂ ਮਾਰੀਆਂ। ਉਸ ਸਮੇਂ ਗਾਂਧੀ ਜੀ ਆਪਣੇ ਚੇਲਿਆਂ ਨਾਲ ਘਿਰੇ ਹੋਏ ਸੀ।

ਬਹੁਤ ਘੱਟ ਲੋਕ ਜਾਣਦੇ ਹਨ ਕਿ ਗੋਡਸੇ ਤੋਂ ਇਲਾਵਾ ਗਾਂਧੀ ਜੀ ਨੂੰ ਇਕ ਹੋਰ ਸ਼ਖਸ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਜ਼ਿਸ਼ ਇਕ ਅੰਗਰੇਜ ਨੇ ਰਚੀ ਸੀ ਪਰ ਉਹ ਆਪਣੀ ਇਸ ਸਾਜ਼ਿਸ਼ 'ਚ ਸਫਲ ਨਹੀਂ ਹੋ ਸਕਿਆ ਸੀ। ਹੱਤਿਆ ਦੀ ਇਸ ਸਾਜ਼ਿਸ਼ ਤੋਂ ਉਨ੍ਹਾਂ ਨੂੰ ਬਚਾਉਣ ਵਾਲਾ ਇਕ ਦੇਸ਼ ਭਗਤ ਬਾਵਰਚੀ ਸੀ, ਜਿਸ ਦੇ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ।

ਦਰਅਸਲ, ਗੱਲ 1971 ਦੀ ਹੈ ਜਦੋਂ ਨੀਲ ਦੇ ਕਿਸਾਨਾਂ ਦਾ ਅੰਦੋਲਨ ਚੋਟੀ 'ਤੇ ਸੀ। ਅੰਦੋਲਨ ਦੇ ਸਮਰਥਨ 'ਚ ਗਾਂਧੀ ਜੀ ਬਿਹਾਰ ਦੇ ਮੋਤੀਹਾਰੀ ਦੌਰੇ 'ਤੇ ਗਏ ਹੋਏ ਸੀ। ਦੱਖਣੀ ਅਫਰੀਕਾ ਤੋਂ ਵਾਪਸ ਪਰਤਨ ਤੋਂ ਬਾਅਦ ਬਾਪੂ ਦਾ ਇਹ ਪਹਿਲਾਂ ਜਨ ਅੰਦੋਲਨ ਸੀ। ਇਥੇ ਹੀ ਉਨ੍ਹਾਂ ਨੇ ਪਹਿਲੀ ਵਾਰ ਅੰਗਰੇਜਾਂ ਸਾਹਮਣੇ ਵਿਰੋਧ ਦੀ ਅਪੀਲ ਕੀਤੀ ਸੀ। ਉਸ ਸਮੇਂ ਮੋਤੀਹਾਰੀ ਦੇ ਜ਼ਿਲਾ ਅਧਿਕਾਰੀ ਲਾਰਡ ਇਰਵਿਨ ਸਨ।

ਗਾਂਧੀ ਜੀ ਦੇ ਮੋਤੀਹਾਰੀ ਪਹੁੰਚਣ ਦੀ ਖਬਰ ਮਿਲਦੇ ਹੀ ਇਰਵਿਨ ਨੇ ਉਨ੍ਹਾਂ ਨੂੰ ਖਾਣੇ ਲਈ ਸੱਦਾ ਦਿੱਤਾ। ਬਾਪੂ ਨੇ ਉਨ੍ਹਾਂ ਦਾ ਸੱਦਾ ਮਨਜ਼ੂਰ ਕਰ ਲਿਆ। ਉਹ ਇਰਵਿਨ ਦੇ ਘਰ ਪਹੁੰਚੇ ਉਸ ਤੋਂ ਪਹਿਲਾਂ ਹੀ ਇਰਵਿਨ ਨੇ ਆਪਣੇ ਬਾਵਰਚੀ ਬਟਕ ਮਿਆਂ ਨੂੰ ਦੁੱਧ 'ਚ ਜ਼ਹਿਰ ਪਾ ਕੇ ਗਾਂਧੀ ਜੀ ਨੂੰ ਪਿਲਾਉਣ ਦਾ ਹੁਕਮ ਦਿੱਤਾ। ਇਰਵਿਨ ਦੇ ਡਰ ਕਾਰਨ ਬਟਕ ਮਿਆਂ ਨੇ ਦੁੱਧ 'ਚ ਜ਼ਹਿਰ ਤਾਂ ਪਾ ਦਿੱਤਾ ਪਰ ਉਨ੍ਹਾਂ ਦਾ ਦਿਲ ਰੋ ਪਿਆ ਅਤੇ ਜਦੋਂ ਉਹ ਦੁੱਧ ਲੈ ਕੇ ਗਾਂਧੀ ਜੀ ਦੇ ਕੋਲ ਗਏ ਤਾਂ ਹੋਲੀ ਜਿਹੀ ਉਨ੍ਹਾਂ ਨੇ ਗਾਂਧੀ ਜੀ ਨੂੰ ਇਸ ਜ਼ਹਿਰ ਬਾਰੇ ਜਾਣੂ ਕਰਵਾ ਦਿੱਤਾ। ਬਾਵਰਚੀ ਦਾ ਇਸ਼ਾਰਾ ਸਮਝਦੇ ਹੋਏ ਬਾਪੂ ਨੇ ਦੁੱਧ ਪੀਣ ਤੋਂ ਇਨਕਾਰ ਕਰ ਦਿੱਤਾ ਤੇ ਇਸ ਤਰ੍ਹਾਂ ਇਰਵਿਨ ਦੀ ਸਾਜ਼ਿਸ਼ ਅਸਫਲ ਹੋਈ।

ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਇਸ ਘਟਨਾ ਤੋਂ ਜਾਣੂ ਸਨ। ਇਸ ਗੱਲ ਦੇ ਤਿੰਨ ਦਹਾਕੇ ਬਾਅਦ ਦੇਸ਼ ਆਜ਼ਾਦ ਹੋਇਆ। 1950 'ਚ ਜਦੋਂ ਚੰਪਾਰਣ ਦੌਰੇ 'ਤੇ ਸੀ, ਉਸ ਸਮੇਂ ਵੀ ਉਨ੍ਹਾਂ ਨੂੰ ਇਹ ਗੱਲ ਯਾਦ ਸੀ ਕਿ ਬਟਕ ਮਿਆਂ ਨੇ ਗਾਂਧੀ ਜੀ ਦੀ ਜਾਨ ਬਚਾਈ ਸੀ। ਉਨ੍ਹਾਂ ਨੇ ਸਾਰਿਆਂ ਸਾਹਮਣੇ ਬਟਕ ਮਿਆਂ ਨੂੰ ਸਨਮਾਨਿਤ ਕੀਤਾ ਸੀ। ਬਟਕ ਕਾਫੀ ਗਰੀਬ ਸੀ ਜਿਸ ਨੂੰ ਦੇਖਦੇ ਹੋਏ ਡਾ. ਰਾਜੇਂਦਰ ਪ੍ਰਸਾਦ ਨੇ 35 ਬੀਘਾ ਜ਼ਮੀਨ ਉਸ ਦੇ ਨਾਂ ਕਰਨ ਦਾ ਆਦੇਸ਼ ਕੀਤਾ। ਜ਼ਿਕਰਯੋਗ ਹੈ ਕਿ ਦੇਸ਼ ਦੇ ਪਹਿਲੇ ਰਾਸ਼ਟਰਪਤੀ ਦਾ ਉਹ ਆਦੇਸ਼ ਸਰਕਾਰੀ ਫਾਇਲਾਂ ਤਕ ਹੀ ਸੀਮਤ ਰਹਿ ਗਿਆ ਹੈ। ਬਟਕ ਮਿਆਂ ਨੇ ਕਈ ਵਾਰ ਕੋਸ਼ਿਸ਼ ਕੀਤਾ ਕਿ ਉਨ੍ਹਾਂ ਨੂੰ ਆਪਣਾ ਹੱਕ ਮਿਲੇ ਪਰ ਆਲਮ ਇਹ ਰਿਹਾ ਕਿ ਗਾਂਧੀ ਜੀ ਦੀ ਜਾਨ ਬਚਾਉਣ ਵਾਲੇ ਮਿਆਂ ਆਪਣੇ ਹੱਕ ਲਈ ਸੰਘਰਸ਼ ਕਰਦੇ ਹੋਏ 1957 'ਚ ਮਰ ਗਏ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਜ਼ਮੀਨ ਤਾਂ ਦਿੱਤੀ ਗਈ ਪਰ ਬਹੁਤ ਘੱਟ। ਉਨ੍ਹਾਂ ਦੇ ਬੇਟੇ ਮਹਿਮੂਦ ਜਾਨ ਅੰਸਾਰੀ ਦੀ ਵੀ 2002 'ਚ ਮੌਤ ਹੋ ਗਈ।