ਫੋਰਸ ਨੂੰ ਸਾਲ ਭਰ ਦੇ ਅੰਦਰ ਮਿਲਣਗੀਆਂ 72,400 ਅਸਾਲਟ ਰਾਈਫਲਾਂ

02/13/2019 1:01:27 AM

ਨਵੀਂ ਦਿੱਲੀ— ਭਾਰਤ ਨੇ ਕਰੀਬ 700 ਕਰੋੜ ਰੁਪਏ ਦੀ ਕੀਮਤ 'ਤੇ 72,400 ਅਸਾਲਟ ਰਾਈਫਲਾਂ ਦੀ ਖਰੀਦ ਲਈ ਇਕ ਅਮਰੀਕੀ ਕੰਪਨੀ ਨਾਲ ਕਰਾਰ ਕੀਤਾ ਹੈ। ਰੱਖਿਆ ਮੰਤਰਾਲਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਾਸਟ ਟ੍ਰੈਕ ਪ੍ਰੋਕਯੋਰਮੈਂਟ ਦੇ ਤਹਿਤ ਐਸ.ਆਈ.ਜੀ. ਜਾਰ ਅਸਾਲਟ ਰਾਈਫਲਾਂ ਲਈ ਯੂ.ਐੱਸ. ਨਾਲ ਕਾਨਟ੍ਰੈਂਕਟ ਸਾਈਨ ਕੀਤੇ ਹਨ।

ਸਾਲ ਭਰ ਦੇ ਅੰਦਰ ਅਮਰੀਕੀ ਕੰਪਨੀ ਐਸ.ਆਈ.ਜੀ. ਜਾਰ ਨਾਲ 72,400 7.62 ਐੱਮ.ਐੱਮ. ਰਾਈਫਲਾਂ ਮਿਲ ਜਾਣਗੀਆਂ। ਫਿਲਹਾਲ ਫੋਰਸ 5.56*45 ਐੱਮ.ਐੱਮ. ਇਨਸਾਸ ਰਾਈਫਲਾਂ ਨਾਲ ਲੈਸ ਹੈ। ਵਰਤੋਂ 'ਚ ਲਿਆਂਦੀ ਜਾ ਰਹੀ ਇਨ੍ਹਾਂ ਰਾਈਫਲਾਂ ਦੇ ਸਥਾਨ 'ਤੇ 7.62*51 ਐੱਮ.ਐੱਮ. ਅਸਾਲਟ ਰਾਈਫਲਾਂ ਨੂੰ ਜਲਦ ਵਰਤੋਂ 'ਚ ਲਿਆਉਣ ਦੀ ਜ਼ਰੂਰਤ ਹੈ।