ਪਰਾਲੀ ਵੇਚ ਕੇ ਕਿਸਾਨ ਨੇ ਕਮਾਏ 32 ਲੱਖ ਰੁਪਏ, ਦੂਜਿਆਂ ਲਈ ਬਣੇ ਮਿਸਾਲ

10/28/2023 12:55:48 PM

ਹਰਿਆਣਾ- ਪਰਾਲੀ ਸਾੜਨ ਦੀਆਂ ਘਟਨਾਵਾਂ ਹਰਿਆਣਾ ਅਤੇ ਪੰਜਾਬ ਲਈ ਵੱਡੀ ਸਮੱਸਿਆ ਬਣ ਕੇ ਉਭਰੀਆਂ ਹਨ। ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਉਮੀਦ ਮੁਤਾਬਕ ਘੱਟ ਨਹੀਂ ਹੋਈਆਂ। ਦੋਹਾਂ ਸੂਬਿਆਂ ਦੇ ਕਈ ਜ਼ਿਲ੍ਹਿਆਂ 'ਚ ਪਿਛਲੇ ਸਾਲ ਨਾਲੋਂ ਇਸ ਸਾਲ ਪਰਾਲੀ ਸਾੜਨ ਦੀਆਂ ਵੱਧ ਘਟਨਾਵਾਂ ਸਾਹਮਣੇ ਆਈਆਂ ਹਨ। ਪਰ ਇਸ ਸਮੱਸਿਆ ਦਾ ਹੱਲ ਸਿਰਫ਼ ਸਰਕਾਰ ਦੇ ਹੱਥ 'ਚ ਨਹੀਂ ਹੈ, ਸਗੋਂ ਕਿਸਾਨਾਂ ਨੂੰ ਵੀ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਅਤੇ ਕਿਸਾਨ ਮਿਲ ਕੇ ਕੰਮ ਕਰਨ ਤਾਂ ਪਰਾਲੀ ਦਾ ਪ੍ਰਬੰਧਨ ਅਤੇ ਇਸ ਨੂੰ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ।

ਇਸ ਦਿਸ਼ਾ ਵਿਚ ਲੁਧਿਆਣਾ ਦੇ ਹਰਿੰਦਰਜੀਤ ਸਿੰਘ ਗਿੱਲ ਨੇ ਪਰਾਲੀ ਪ੍ਰਬੰਧਨ ਦੇ ਖੇਤਰ 'ਚ ਹੋਰਨਾਂ ਕਿਸਾਨਾਂ ਲਈ ਇਕ ਮਿਸਾਲ ਕਾਇਮ ਕੀਤੀ ਹੈ। ਜਿੱਥੇ ਦੋਹਾਂ ਸੂਬਿਆਂ ਦੇ ਕਿਸਾਨ ਪਰਾਲੀ ਨੂੰ ਲੈ ਕੇ ਸਰਕਾਰ ਨੂੰ ਕੋਸਣ 'ਚ ਸਮਾਂ ਅਤੇ ਪੈਸਾ ਖਰਚ ਕਰ ਰਹੇ ਹਨ, ਉੱਥੇ ਹੀ ਗਿੱਲ ਨੇ ਪਰਾਲੀ ਪ੍ਰਬੰਧਨ ਨੂੰ ਇਕ ਲਾਹੇਵੰਦ ਧੰਦੇ 'ਚ ਬਦਲ ਦਿੱਤਾ ਹੈ। ਉਨ੍ਹਾਂ ਨੇ ਪਰਾਲੀ ਵੇਚ ਕੇ ਕਰੀਬ 32 ਲੱਖ ਰੁਪਏ ਕਮਾਏ ਹਨ।

ਪੇਪਰ ਮਿੱਲ ਨੂੰ 185 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਦੇ ਹਨ ਪਰਾਲੀ
ਗ੍ਰੈਜੂਏਟ ਕਿਸਾਨ ਬਣੇ ਗਿੱਲਨੇ 5 ਲੱਖ ਰੁਪਏ 'ਚ ਇਕ ਪੁਰਾਣਾ ਸੁਕਵਾਇਰ ਬੇਲਰ ਅਤੇ ਰੈਕ ਖਰੀਦਿਆ। ਐੱਸ ਮਸ਼ੀਨ ਰਾਹੀਂ ਉਨ੍ਹਾਂ ਨੇ 17 ਹਜ਼ਾਰ ਕੁਇੰਟਲ ਪਰਾਲੀ (ਫਸਲ ਦੀ ਰਹਿੰਦ-ਖੂੰਹਦ) ਨੂੰ ਕੰਪੈਕਟਡ ਗੰਢਾਂ 'ਚ ਬਦਲ ਦਿੱਤਾ, ਜਿਸ ਨੂੰ ਉਨ੍ਹਾਂ ਨੇ 185 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੇਪਰ ਮਿੱਲ ਨੂੰ ਵੇਚ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਇਕੱਲੇ ਪਰਾਲੀ ਤੋਂ 31.45 ਲੱਖ ਰੁਪਏ ਕਮਾਏ। ਜੇਕਰ ਬੇਲਰ ਅਤੇ ਦੋ ਟਰਾਲੀਆਂ ਸਮੇਤ ਸਾਰੇ ਖਰਚੇ ਕੱਢ ਲਏ ਜਾਣ ਤਾਂ ਉਸ ਨੇ 20.45 ਲੱਖ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ।

ਪਿਛਲੇ 7 ਸਾਲਾਂ ਤੋਂ ਗਿੱਲ ਨੇ ਨਹੀਂ ਸਾੜੀ ਪਰਾਲੀ
ਫ਼ਿਲਹਾਲ ਆਪਣੀ ਕਮਾਈ ਅਤੇ ਪਰਾਲੀ ਪ੍ਰਬੰਧਨ ਸਮਰੱਥਾ ਨੂੰ ਵਧਾਉਣ ਲਈ ਉਨ੍ਹਾਂ ਨੇ ਰੈਂਕ ਦੇ ਨਾਲ ਇਕ ਰਾਊਂਡ ਬੇਲਰ ਹੋਰ ਖਰੀਦਿਆ, ਜਿਸਦੀ ਕੀਮਤ 40 ਲੱਖ ਰੁਪਏ ਹੈ। ਇਸ ਤੋਂ ਇਲਾਵਾ 17 ਲੱਖ ਰੁਪਏ ਦੀ ਕੀਮਤ ਦੇ ਰੈਕ ਵਾਲਾ ਵਰਗਾਕਾਰ ਬੇਲਰ ਵੀ ਖਰੀਦਿਆ ਗਿਆ ਹੈ। ਗਿੱਲ ਨੇ 500 ਟਨ ਗੋਲ ਗੰਢਾਂ ਅਤੇ 400 ਟਨ ਵਰਗ ਗੱਠਾਂ ਪੈਦਾ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ ਉਹ ਆਮਦਨ ਵਧਾਉਣ ਦੇ ਹੋਰ ਸਾਧਨਾਂ 'ਤੇ ਵੀ ਕੰਮ ਕਰ ਰਹੇ ਹਨ। ਗਿੱਲ ਨੇ ਨਾ ਸਿਰਫ਼ ਆਪਣੇ ਪਰਾਲੀ ਪ੍ਰਬੰਧਨ ਤੋਂ ਪੈਸਾ ਕਮਾਇਆ ਸਗੋਂ ਵਾਤਾਵਰਨ ਨੂੰ ਸਾਫ਼ ਰੱਖਣ ਵਿਚ ਵੀ ਮਦਦ ਕੀਤੀ। ਗਿੱਲ ਬਹੁਤ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਨੇ ਪਿਛਲੇ 7 ਸਾਲਾਂ 'ਚ ਇਕ ਵਾਰ ਵੀ ਪਰਾਲੀ ਨਹੀਂ ਸਾੜੀ। ਉਸ ਤੋਂ ਪ੍ਰਭਾਵਿਤ ਹੋ ਕੇ ਹੋਰ ਕਿਸਾਨ ਵੀ ਪਰਾਲੀ ਪ੍ਰਬੰਧਨ ਵਿਚ ਜੁੱਟ ਗਏ ਹਨ।

Tanu

This news is Content Editor Tanu