ਘੱਟ ਦੂਰੀ ਦੀਆਂ ਵੰਦੇ ਭਾਰਤ ਟਰੇਨਾਂ ਦੇ ਕਿਰਾਏ ’ਚ ਹੋਵੇਗੀ ਕਟੌਤੀ!

07/06/2023 7:33:17 PM

ਨਵੀਂ ਦਿੱਲੀ, (ਭਾਸ਼ਾ)- ਰੇਲਵੇ ਕੁਝ ਘਟ ਦੂਰੀ ਦੀਆਂ ਵੰਦੇ ਭਾਰਤ ਟਰੇਨਾਂ ’ਚ ਖਾਲੀ ਸੀਟਾਂ ਦੇ ਰਹਿਣ ਨੂੰ ਧਿਅਾਨ ’ਚ ਰਖਦਿਆਂ ਕਿਰਾਏ ਘਟਾਉਣ ਲਈ ਟਿਕਟਾਂ ਦੀਆਂ ਕੀਮਤਾਂ ਦੀ ਸਮੀਖਿਆ ਕਰ ਰਿਹਾ ਹੈ।

ਸੂਤਰਾਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ। ਘੱਟ ਦੂਰੀ ਵਾਲੀਆਂ ਕੁਝ ਵੰਦੇ ਭਾਰਤ ਟਰੇਨਾਂ ’ਚ ਸੀਟਾਂ ਪੂਰੀ ਤਰ੍ਹਾਂ ਨਹੀਂ ਭਰੀਆਂ ਜਾ ਰਹੀਆਂ ਹਨ। ਇਸ ਲਈ ਰੇਲਵੇ ਕਿਰਾਏ ਦੀ ਸਮੀਖਿਆ ਕਰਨ ਅਤੇ ਉਸ ’ਚ ਕਟੌਤੀ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਇੰਦੌਰ-ਭੋਪਾਲ, ਭੋਪਾਲ-ਜਬਲਪੁਰ ਅਤੇ ਨਾਗਪੁਰ-ਬਿਲਾਸਪੁਰ ਰੂਟ ਤੇ ਵੰਦੇ ਭਾਰਤ ਟਰੇਨਾਂ ਦੇ ਕਿਰਾਏ ਦੀ ਸਮੀਖਿਆ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਟਰੇਨਾਂ ’ਚ ਸੀਟਾਂ ਕਾਫੀ ਹੱਦ ਤੱਕ ਖਾਲੀ ਚੱਲ ਰਹੀਆਂ ਹਨ।

ਜੂਨ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਭੋਪਾਲ-ਇੰਦੌਰ ਵੰਦੇ ਭਾਰਤ ਰੇਲਗੱਡੀ ਵਿੱਚ ਸਿਰਫ 29 ਪ੍ਰਤੀਸ਼ਤ ਸੀਟਾਂ ’ਤੇ ਮੁਸਾਫਰ ਬੈਠੇ ਸਨ। ਇੰਦੌਰ-ਭੋਪਾਲ ਟ੍ਰੇਨ ਵਿੱਚ 21 ਪ੍ਰਤੀਸ਼ਤ ਸੀਟਾਂ ਹੀ ਬੁਕ ਹੋਈਆਂ ਸਨ।

ਕਰੀਬ 3 ਘੰਟੇ ਦੇ ਸਫਰ ਵਾਲੀ ਇਸ ਟਰੇਨ ’ਚ ਏ. ਸੀ. ਚੇਅਰ ਕਾਰ ਦਾ ਕਿਰਾਇਆ 950 ਰੁਪਏ ਹੈ ਜਦਕਿ ਐਗਜ਼ੀਕਿਊਟਿਵ ਚੇਅਰ ਕਾਰ ਦਾ ਕਿਰਾਇਆ 1525 ਰੁਪਏ ਹੈ।

Rakesh

This news is Content Editor Rakesh