ਹਰਿਆਣੇ ਦੀ ਮਸ਼ਹੂਰ ਡਾਂਸਰ ਪ੍ਰੀਤੀ ਦੀ ਹੋਈ ਮੌਤ

05/27/2017 8:08:31 AM

ਝੱਜਰ — ਜੀਂਦ ਜੇਲ ''ਚ ਹੋਏ ਡਾਂਸ ਕਾਰਨ ਮਸ਼ਹੂਰ ਹੋਈ ਹਰਿਆਣਵੀ ਡਾਂਸਰ ਅਤੇ ਗਾਇਕਾ ਪ੍ਰੀਤੀ ਪਾਂਚਾਲ ਦੀ ਸ਼ੱਕੀ ਹਲਾਤਾ ''ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੀਤੀ ਦੇ ਇਕ ਸਾਥੀ ਨੇ ਵੀ ਪੀ.ਜੀ.ਆਈ, ਰੋਹਤਕ ''ਚ ਇਲਾਜ ਦੋਰਾਨ ਦਮ ਤੋੜ ਦਿੱਤਾ ਅਤੇ ਦੂਸਰਾ ਗੰਭੀਰ ਰੂਪ ''ਚ ਜ਼ਖ਼ਮੀ ਹੋ ਗਿਆ। ਪੁਲਸ ਇਕ ਪਾਸੇ ਘਟਨਾ ਨੂੰ ਹਾਦਸਾ ਮੰਨਦੇ ਹੋਏ ਕਾਰਵਾਈ ਕਰ ਰਹੀ ਹੈ। ਦੂਸਰੇ ਪਾਸੇ ਪਰਿਵਾਰ ਵਾਲੇ ਇਸ ਨੂੰ ਕਤਲ ਦੱਸ ਰਹੇ ਹਨ।

ਦਰਅਸਲ , ਕੱਲ੍ਹ ਰਾਤ ਦੇ ਸਮੇਂ ਪ੍ਰੀਤੀ ਝੱਜਰ ''ਚ ਆਯੋਜਿਤ ਇਕ ਭਜਨ ਦੇ ਪ੍ਰੋਗਰਾਮ ''ਚ ਆਪਣੇ ਸਾਥੀਆਂ ਨਾਲ ਮੋਟਰਸਾਈਕਲ ''ਤੇ ਸਵਾਰ ਹੋ ਕੇ ਬਹਾਦੁਰਗ਼ੜ ਸਥਿਤ ਆਪਣੇ ਗਰ ਵਾਪਸ ਆ ਰਹੀ ਸੀ। ਕਬਲਾਨਾ ਪਿੰਡ ਦੇ ਕੋਲ ਉਨ੍ਹਾਂ ਦੀ ਮੋਟਰਸਾਈਕਲ ਦੀ ਟੱਕਰ ਇਕ ਸਵਾਰੀ ਜੀਪ ਨਾਲ ਹੋ ਗਈ। ਇਸ ਘਟਨਾ ''ਚ ਪ੍ਰੀਤੀ ਦੀ ਮੌਕੇ ''ਤੇ ਹੀ ਮੌਤ ਹੋ ਗਈ। 

ਇਸ ਦੇ ਨਾਲ ਹੀ ਪ੍ਰੀਤੀ ਦਾ ਇਕ ਸਾਥੀ ਪਵਣ ਨੂੰ ਜ਼ਖ਼ਮੀ ਹਾਲਤ ''ਚ ਦੇਖਦੇ ਹੋਏ ਉਸਨੂੰ ਪੀ.ਜੀ.ਆਈ. ਰੋਹਤਕ ਰੈਫਰ ਕਰ ਦਿੱਤਾ ਗਿਆ ਸੀ। ਪਵਣ ਦੀ ਇਲਾਜ ਦੌਰਾਨ ਮੌਤ ਹੋ ਗਈ। ਬਿਜਲੀ ਵਿਭਾਗ ''ਚ ਕੰਮ ਕਰਦਾ ਪਵਣ, ਕਲਾਕਾਰ ਪ੍ਰੀਤੀ ਦੇ ਗੁਆਂਢ ''ਚ ਰਹਿੰਦਾ ਸੀ ਅਤੇ ਰਾਤ ਦੇ ਸਮੇਂ ਉਸਨੂੰ ਲੈਣ ਲਈ ਝੱਜਰ ਗਿਆ ਸੀ। ਇਸ ਹਾਦਸੇ ''ਚ ਨਵਾਂ ਪਿੰਡ ਨਿਵਾਸੀ ਮਨੋਜ ਨੂੰ ਵੀ ਸੱਟਾ ਲੱਗੀਆਂ ਹਨ।
ਪ੍ਰੀਤੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਪ੍ਰੀਤੀ ਦੇ ਗਲੇ ਅਤੇ ਪਵਣ ਦੇ ਪੇਟ  ''ਤੇ ਡੂੰਘੇ ਨਿਸ਼ਾਨ ਸਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਦੋਵਾਂ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰੀਤੀ ਨੂੰ ਗੱਡੀ ਚਾਲਕ ਨੇ ਟੱਕਰ ਕਤਲ ਦੇ ਇਰਾਦੇ ਨਾਲ ਹੀ ਮਾਰੀ ਹੈ। ਇਸ ਲਈ ਉਨ੍ਹਾਂ ਨੇ ਪੁਲਸ ਨੂੰ ਇਸ ਮਾਮਲੇ ''ਚ ਡੂੰਘਾਈ ਨਾਲ ਪੜਤਾਲ ਕਰਨ ਦੀ ਮੰਗ ਕੀਤੀ ਹੈ।
ਝੱਜਰ ਥਾਣੇ ਦੇ ਐਡੀਸ਼ਨਲ ਐਸ.ਐਚ.ਓ. ਅਮਿਤ ਕੁਮਾਰ ਨੇ ਦੱਸਿਆ ਕਿ ਜ਼ਖ਼ਮੀ ਮਨੋਜ ਦੇ ਬਿਆਨਾਂ ''ਤੇ ਗੱਡੀ ਚਾਲਕ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਵੀ ਪੁਲਸ ਛਾਪੇ ਮਾਰ ਰਹੀ ਹੈ। ਇਹ ਘਟਨਾ ਮਹਿਜ ਇਕ ਹਾਦਸਾ ਹੈ ਜਾਂ ਇਸ ਦੇ ਪਿੱਛੇ ਕੋਈ ਸਾਜਿਸ਼ ਰਚੀ ਗਈ ਹੈ। ਇਸ ਦਾ ਖੁਲਾਸਾ ਤਾਂ ਗੱਡੀ ਚਾਲਕ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਹੋ ਸਕੇਗਾ।
ਜ਼ਿਕਰਯੋਗ ਹੈ ਕਿ ਪ੍ਰੀਤੀ ਜੀਂਦ ਦੀ ਜੇਲ ''ਚ ਹੋਏ ਡਾਂਸ ਦੇ ਕਾਰਨ ਮਸ਼ਹੂਰ ਹੋਈ ਸੀ। ਉਹ ਛੇ ਭੈਣਾਂ ''ਚੋਂ ਸਭ ਤੋਂ ਛੋਟੀ ਸੀ ਅਤੇ ਡਾਂਸ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੀ ਸੀ। ਪ੍ਰੀਤੀ ਦਾ ਪਰਿਵਾਰ ਬਹਾਦੁਰਗੜ ਦੇ ਲਾਈਨਪਾਰ ਖੇਤਰ ''ਚ ਇਕ ਛੋਟੇ ਜਿਹੇ ਮਕਾਨ ''ਚ ਰਹਿੰਦਾ ਹੈ।