ਇਨ੍ਹਾਂ ਸੀਟਾਂ 'ਤੇ ਕਾਂਗਰਸ ਤੇ ਭਾਜਪਾ ਵਿਚਾਲੇ ਹੋਇਆ ਗਹਿਗਚਵਾਂ ਮੁਕਾਬਲਾ

12/13/2018 4:30:55 PM

ਨਵੀਂ ਦਿੱਲੀ— ਮੱਧ ਪ੍ਰਦੇਸ਼ ਵਿਧਾਨ ਸਭਾ 'ਚ ਹਾਲ ਹੀ ਆਏ ਚੋਣ ਨਤੀਜਿਆਂ 'ਚ ਜਿੱਤ ਦਾ ਅੰਤਰ ਬਹੁਤ ਹੀ ਘੱਟ ਰਿਹਾ ਹੈ। ਇਹ ਹੁਣ ਤਕ ਦੀਆਂ ਪਾਰਟੀਆਂ ਲਈ ਅਜਿਹਾ ਉਦਾਹਰਨ ਹੈ ਕਿ 0.1 ਫੀਸਦੀ ਘੱਟ ਵੋਟਾਂ ਪ੍ਰਾਪਤ ਕਰਨ ਦੇ ਬਾਅਦ ਵੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ। ਚੋਣ ਕਮਿਸ਼ਨ ਦੇ ਆਖਰੀ ਅੰਕੜਿਆਂ ਮੁਤਾਬਕ ਕਾਂਗਰਸ ਨੂੰ 40.9 ਫੀਸਦੀ ਵੋਟਾਂ ਮਿਲੀਆਂ ਜਦਕਿ ਭਾਜਪਾ ਨੂੰ 41 ਫੀਸਦੀ ਵੋਟਾਂ ਮਿਲੀਆਂ।

ਸਟੱਡੀ ਆਫ ਡਿਵੈਲਪਿੰਗ ਸੋਸਾਇਟੀ ਦੇ ਡਾਇਰੈਕਟਰ ਸੰਜੇ ਕੁਮਾਰ ਨੇ ਕਿਹਾ ਕਿ ਮੱਧ ਪ੍ਰਦੇਸ਼ ਵਰਗੇ ਵੱਡੇ ਰਾਜਾਂ 'ਚ ਵੋਟਾਂ ਦੀ ਹਿੱਸੇਦਾਰੀ ਦਾ ਫਰਕ ਸਿਰਫ 0.1 ਫੀਸਦੀ ਸੀ। ਰਾਜ 'ਚ ਵਿਧਾਨ ਸਭਾ ਦੀਆਂ 230 ਸੀਟਾਂ ਲਈ ਹੁਣ ਤਕ ਅਜਿਹਾ ਮੁਕਾਬਲਾ ਕਦੇ ਨਹੀਂ ਹੋਇਆ। 

ਇਸ ਤੋਂ ਪਹਿਲਾਂ 2013 'ਚ ਛੱਤੀਸਗੜ੍ਹ 'ਚ ਵੀ ਬਹੁਤ ਹੀ ਕਰੀਬੀ ਚੁਣਾਵੀ ਮੁਕਾਬਲਾਂ ਹੋਇਆ ਸੀ, ਜਿੱਥੇ ਵੋਟਾਂ ਦਾ ਫਰਕ 0.7 ਫੀਸਦੀ ਰਿਹਾ। ਇਸੇ ਤਰ੍ਹਾਂ ਭਾਜਪਾ ਅਤੇ ਕਾਂਗਰਸ ਦੇ ਵਿਚ 2008 'ਚ ਵੀ ਕਰੀਬੀ ਮੁਕਾਬਲਾ ਹੋਇਆ। ਵੋਟਾਂ ਦਾ ਅੰਤਰ 0.1 ਫੀਸਦੀ ਰਿਹਾ ਸੀ। ਭਾਜਪਾ ਨੂੰ 33.86 ਵੋਟਾਂ ਮਿਲੀਆਂ। 2008 'ਚ ਵੀ ਛੱਤੀਸਗੜ੍ਹ 'ਚ ਕਰੀਬੀ ਮੁਕਾਬਲਾ ਦੇਖਣ ਨੂੰ ਮਿਲਿਆ। ਵਿਸ਼ਲੇਸ਼ਕਾਂ ਨੇ ਕਿਹਾ ਕਿ ਕਾਂਗਰਸ ਬਹੁਤ ਹੀ ਘੱਟ ਮਤੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਜੋ ਇਕ ਅਜੀਬ ਮਾਮਲਾ ਹੈ। ਰਾਜਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ ਇਹ ਕੋਈ ਅਜੀਬ ਮਾਮਲਾ ਨਹੀਂ ਹੈ ਇਸ ਨਾਲ ਇਹ ਸਪਸ਼ਟ ਹੁੰਦਾ ਹੈ ਕਿ ਕੋਈ ਵੀ ਪਾਰਟੀ ਘੱਟ ਵੋਟਾਂ ਪ੍ਰਾਪਤ ਕਰਨ ਦੇ ਬਾਵਜੂਦ ਸੀਟਾਂ ਜਿੱਤ ਸਕਦੀ ਹੈ।
ਅਸੀਂ ਇਹ ਦੇਖ ਸਕਦੇ ਹਾਂ ਕਿ ਭਾਜਪਾ ਨੇ ਸ਼ਹਿਰੀ ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ ਜਿਸ ਨਾਲ ਵੋਟਾਂ ਦੀ ਹਿੱਸੇਦਾਰੀ ਜ਼ਿਆਦਾ ਹੋਈ । 2008 ਵਿਚ ਕਰਨਾਟਕ ਦੇ ਚੋਣਾਂ ਦਾ ਇਕ ਮਾਮਲਾ ਹੈ ਜਿੱਥੇ ਭਾਜਪਾ ਨੇ ਘੱਟ ਵੋਟਾਂ ਪ੍ਰਾਪਤ ਕਰਨ ਦੇ ਬਾਅਦ ਵੀ ਕਾਂਗਰਸ ਤੋਂ ਜ਼ਿਆਦਾ ਸੀਟਾਂ ਜਿੱਤੀਆਂ ਸਨ। 2011 'ਚ ਵੀ ਇਹੀ ਸਥਿਤੀ ਸਾਹਮਣੇ ਆਈ ਸੀ ਜਦੋਂ ਮਾਕਪਾ ਨੇ 28.18 ਫੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ ਕਾਂਗਰਸ ਨੂੰ 26.4 ਫੀਸਦੀ ਵੋਟਾਂ ਮਿਲੀਆਂ ਸਨ ਪਰ ਕਾਂਗਰਸ ਨੇ ਘੱਟ ਵੋਟਾਂ ਦੀ ਅਗਵਾਈ 'ਚ ਵੀ ਉਦੋਂ ਸਰਕਾਰ ਬਣਾਈ ਸੀ।

 

Neha Meniya

This news is Content Editor Neha Meniya