ਵੈਸ਼ਣੋ ਦੇਵੀ ਜਾਣ ਲਈ IRCTC ਦੇ ਰਿਹੈ 2,500 ਰੁਪਏ ਦਾ ਇਹ ਸਸਤਾ ਪੈਕੇਜ

04/14/2018 12:06:39 PM

ਨਵੀਂ ਦਿੱਲੀ — ਜੇਕਰ ਤੁਸੀਂ ਵੀ ਗਰਮੀ ਦੀਆਂ ਛੁੱਟੀਆਂ ਵਿਚ ਪਰਿਵਾਰ ਨਾਲ ਵੈਸ਼ਣੋ ਦੇਵੀ ਜਾਣ ਦਾ ਪਲਾਨ ਬਣਾ ਰਹੇ ਹੋ ਅਤੇ ਟਿਕਟ ਬੁੱਕ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਜ਼ਰੂਰ ਪੜੋ ਇਹ ਖਬਰ। ਇਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਨਫਰਮ ਟਿਕਟ ਤੋਂ ਲੈ ਕੇ ਮਾਤਾ ਦੇ ਭਵਨ 'ਚ ਕਮਰਾ ਬੁੱਕ ਕਰਨ ਅਤੇ ਘੱਟ ਬਜਟ ਵਿਚ ਕਟਰਾ ਦੇ ਹੋਟਲ ਵਿਚ ਕਮਰਾ ਬੁੱਕ ਕਰਵਾਉਣ ਬਾਰੇ। ਇਸ ਤਰ੍ਹਾਂ ਨਾਲ ਤੁਸੀਂ ਅਸਾਨੀ ਨਾਲ ਆਪਣੇ ਬਜਟ 'ਚ ਵੈਸ਼ਣੋ ਦੇਵੀ ਦੀ ਯਾਤਰਾ ਬਿਨ੍ਹਾਂ ਕਿਸੇ ਪਰੇਸ਼ਾਨੀ ਦੇ ਕਰ ਸਕੋਗੇ।
ਵੈਸ਼ਣੋ ਦੇਵੀ ਦੀ ਯਾਤਰਾ
ਵੈਸ਼ਣੋ ਦੇਵੀ ਦੀ ਯਾਤਰਾ ਲਈ ਤੁਸੀਂ ਖੁਦ ਬੁਕਿੰਗ ਕਰਕੇ ਜਾਂ ਟ੍ਰੈਵਲ ਏਜੰਟ ਦੀ ਸਹਾਇਤਾ ਨਾਲ ਪੈਕੇਜ ਬੁੱਕ ਕਰਕੇ ਅਸਾਨੀ ਨਾਲ ਜਾ ਸਕਦੇ ਹੋ। ਖੁਦ ਬੁਕਿੰਗ ਕਰਨ ਲਈ ਤੁਹਾਨੂੰ ਟਿਕਟ ਕਾਊਂਟਰ ਜਾਂ  ਆਨਲਾਈਨ ਟ੍ਰੇਨ ਦੀ ਟਿਕਟ ਲੈਣੀ ਹੋਵੇਗੀ। ਆਨ ਲਾਈਨ ਟਿਕਟ ਆਈ.ਆਰ.ਟੀ.ਸੀ. ਦੀ ਵੈਬਸਾਈਟ 'ਤੇ ਬੁੱਕ ਕਰਨੀ ਹੋਵੇਗੀ। ਕਮਰਾ ਕਿਸੇ ਵੀ ਹੋਟਲ ਬੁੱਕਿੰਗ ਸਾਈਟ 'ਤੇ 500 ਰੁਪਏ ਤੋਂ ਲੈ ਕੇ 3,000 ਰੁਪਏ ਤੱਕ ਕਿਸੇ ਵੀ ਗੈਸਟ ਹਾਊਸ ਜਾਂ ਹੋਟਲ ਵਿਚ ਆਪਣੇ ਬਜਟ ਮੁਤਾਬਕ ਬੁੱਕ ਕਰ ਸਕਦੇ ਹੋ। ਗਰਮੀ ਦੀਆਂ ਛੁੱਟੀਆਂ ਵਿਚ ਵੈਸ਼ਣੋ ਦੇਵੀ ਦੀ ਯਾਤਰਾ ਲਈ ਸ਼ਰਧਾਲੂਆਂ ਦਾ ਵੱਡੀ ਮਾਤਰਾ ਵਿਚ ਇਕੱਠ ਹੁੰਦਾ ਹੈ ਜਿਸ ਕਾਰਨ ਇਨ੍ਹਾਂ ਦਿਨਾਂ ਵਿਚ ਹੋਟਲ ਦਾ ਕਮਰਾ ਅਤੇ ਰੇਲ ਦੀ ਟਿਕਟ ਮਿਲਣ 'ਚ ਮੁਸ਼ਕਿਲ ਹੋ ਸਕਦੀ ਹੈ। ਇਸ ਲਈ ਐਡਵਾਂਸ ਪਲਾਨਿੰਗ ਬਹੁਤ ਜ਼ਰੂਰੀ ਹੈ।
ਕਿਵੇਂ ਹਾਸਲ ਕਰੀਏ ਕਨਫਰਮ ਟਿਕਟ
ਆਈ.ਆਰ.ਸੀ.ਟੀ.ਸੀ. ਵੈਸ਼ਣੋ ਦੇਵੀ ਦਾ 4 ਦਿਨ ਅਤੇ 3 ਰਾਤ ਦਾ ਟੂਰ ਪੈਕੇਜ ਦੇ ਰਹੀ ਹੈ, ਜਿਸ ਵਿਚ ਤੁਹਾਨੂੰ ਦਿੱਲੀ ਤੋਂ ਕਟਰਾ ਤੱਕ ਦੀ ਟ੍ਰੇਨ ਦੀ ਕਨਫਰਮ ਟਿਕਟ ਅਤੇ ਆਈ.ਆਰ.ਸੀ.ਟੀ.ਸੀ. ਦੇ ਗੈਸਟ ਹਾਊਸ ਵਿਚ ਠਹਿਰਨ ਸਮੇਤ ਦੋ ਦਿਨ ਦਾ ਬਰੇਕਫਾਸਟ)ਨਾਸ਼ਤਾ ਮਿਲੇਗਾ। ਇਹ ਪੈਕੇਜ ਆਈ.ਆਰ.ਸੀ.ਟੀ.ਸੀ. ਇਕ ਵਿਅਕਤੀ ਲਈ 2,500 ਰੁਪਏ ਵਿਚ ਦੇ ਰਿਹਾ ਹੈ। ਇਸ ਵਿਚ ਤੁਹਾਨੂੰ ਟ੍ਰੇਨ ਦੀ ਕਨਫਰਮ ਟਿਕਟ ਤੋਂ ਲੈ ਕੇ ਹੋਟਲ ਅਤੇ ਯਾਤਰਾ ਪਰਚੀ 2,500 ਰੁਪਏ ਵਿਚ ਮਿਲ ਜਾਵੇਗੀ। ਪਰ ਇਹ ਟੂਰ ਪੈਕੇਜ ਸਿਰਫ ਦਿੱਲੀ ਤੋਂ ਹੀ ਮਿਲੇਗਾ ਅਤੇ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਮਿਲੇਗੀ। ਟ੍ਰੇਨ ਦਾ ਟਿਕਟ ਸਲੀਪਰ ਕਲਾਸ ਦਾ ਹੋਵੇਗਾ।