ਸ਼ਾਰਦਾ ਘਪਲੇ ''ਚ ਮਮਤਾ ਸਰਕਾਰ ਦੇ ਵੱਡੇ ਅਫਸਰਾਂ ''ਤੇ ਕੇਂਦਰ ਦੀ ਨਜ਼ਰ

08/19/2017 10:12:38 AM

ਕੋਲਕਾਤਾ—ਸ਼ਾਰਦਾ ਘਪਲੇ ਦਾ ਜਿੰਨ ਇਕ ਵਾਰ ਫਿਰ ਬੋਤਲ ਤੋਂ ਬਾਹਰ ਆ ਗਿਆ ਹੈ। ਇਸ ਮਾਮਲੇ 'ਚ ਕੇਂਦਰੀ ਵਕੀਲ ਕਮਿਸ਼ਨਰ ਨੇ ਪੱਛਮੀ ਬੰਗਾਲ ਸੂਬੇ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਆਪਣੇ ਕਾਰਜਕਾਲ 'ਚ ਮਹੱਤਵਪੂਰਨ ਅਹੁਦਿਆਂ 'ਤੇ ਤਾਇਨਾਤ ਕੀਤੇ ਗਏ 2 ਵੱਡੇ ਪੁਲਸ ਅਧਿਕਾਰੀਆਂ ਨੂੰ ਨਿਗਰਾਨੀ 'ਚ ਲਿਆ ਹੈ। ਇਸ ਮਾਮਲੇ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਕੇਂਦਰ ਸਰਕਾਰ ਨੇ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਸੰਸਦ ਕੁਣਾਲ ਘੋਸ਼ ਦੇ ਪੱਤਰ ਨੂੰ ਧਿਆਨ 'ਚ ਰੱਖਿਆ ਅਤੇ ਕਾਰਵਾਈ ਕੀਤੀ।
ਪ੍ਰਧਾਨ ਮੰਤਰੀ ਦਫਤਰ ਨੂੰ ਇਹ ਪੱਤਰ ਲਿਖਿਆ ਗਿਆ ਸੀ। ਪੱਤਰ 'ਚ ਕਿਹਾ ਗਿਆ ਸੀ ਕਿ ਇਸ ਘਪਲੇ ਦੀ ਜਾਂਚ 'ਚ ਜੋ ਅਧਿਕਾਰੀ ਪਰੇਸ਼ਾਨੀ ਪੈਦਾ ਕਰ ਰਹੇ ਹਨ ਉਨ੍ਹਾਂ 'ਤੇ ਕਾਰਵਾਈ ਹੋਵੇ। ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਸ਼ਿਕਾਇਤ 'ਚ ਘੋਸ਼ ਨੇ ਸਿੱਧੇ ਤੌਰ 'ਤੇ ਕੋਲਕਾਤਾ ਦੇ ਪੁਲਸ ਕਮਿਸ਼ਨਰ ਰਾਜੀਵ ਕੁਮਾਰ ਦਾ ਨਾਂ ਲਿਆ ਹੈ।
ਕੁਮਾਰ ਰਾਜ ਸਰਕਾਰ ਵੱਲੋਂ ਮਾਮਲੇ ਦੀ ਜਾਂਚ ਦੇ ਲਈ ਬਣਾਈ ਗਈ ਐਸ.ਆਈ.ਟੀ. ਦੇ ਪ੍ਰਧਾਨ ਸੀ। ਮਮਤਾ ਬੈਨਰਜੀ ਨੇ ਹੀ ਰਾਜੀਵ ਕੁਮਾਰ ਨੂੰ ਕੋਲਕਾਤਾ ਪੁਲਸ ਦਾ ਕਮਿਸ਼ਨਰ ਬਣਾਇਆ ਸੀ। ਕੁਮਾਰ ਦੇ ਇਲਾਵਾ ਬੰਗਾਲ ਪੁਲਸ ਦੇ ਅਧਿਕਾਰੀ ਅਰਨਬ ਘੋਸ਼ ਵੀ ਜਾਂਚ ਦੇ ਦਾਇਰੇ 'ਚ ਹਨ।