ਸੈਨ ਫ੍ਰਾਂਸਿਸਕੋ ’ਚ ਭਾਰਤੀ ਵਪਾਰ ਦੂਤਘਰ ’ਤੇ ਹਮਲੇ ਦਾ ਮਾਮਲਾ: 10 ਦੋਸ਼ੀਆਂ ਦੀਆਂ ਤਸਵੀਰਾਂ ਜਾਰੀ

09/22/2023 5:47:57 PM

ਨਵੀਂ ਦਿੱਲੀ (ਭਾਸ਼ਾ)– ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮਾਰਚ ’ਚ ਅਮਰੀਕਾ ਦੇ ਸੈਨ ਫ੍ਰਾਂਸਿਸਕੋ ’ਚ ਭਾਰਤੀ ਵਪਾਰ ਦੂਤਘਰ ’ਤੇ ਹੋਏ ਹਮਲੇ ’ਚ ਸ਼ਾਮਲ 10 ਦੋਸ਼ੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਨੂੰ ਇਨ੍ਹਾਂ ਬਾਰੇ ਸੂਚਨਾ ਦੇਣ ਲਈ ਕਿਹਾ ਹੈ। ਐੱਨ. ਆਈ. ਏ. ਨੇ ਲੋੜੀਂਦੇ ਦੋਸ਼ੀਆਂ ਵਿਰੁੱਧ ‘ਪਛਾਣ ਦੀ ਅਪੀਲ ਅਤੇ ਸੂਚਨਾ’ ਦੇ ਸਬੰਧ ’ਚ 3 ਨੋਟਿਸ ਜਾਰੀ ਕੀਤੇ ਹਨ ਅਤੇ ਅਜਿਹੀਆਂ ਸੂਚਨਾਵਾਂ ਮੰਗੀਆਂ ਹਨ, ਜੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਜਾਂ ਫੜਣ ’ਚ ਮਦਦਗਾਰ ਸਾਬਿਤ ਹੋਣ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 536ਵੇਂ ਵਿਆਹ ਪੁਰਬ 'ਤੇ ਬਟਾਲਾ 'ਚ ਸਜਾਇਆ ਮਹਾਨ ਨਗਰ ਕੀਰਤਨ, ਦੇਖੋ ਤਸਵੀਰਾਂ

ਇਸ ਸਬੰਧ ’ਚ ਜਾਰੀ 2 ਨੋਟਿਸਾਂ ’ਚੋਂ ਹਰੇਕ ’ਚ 2 ਦੋਸ਼ੀਆਂ ਦੀਆਂ ਤਸਵੀਰਾਂ ਹਨ ਜਦਕਿ ਤੀਜੇ ਨੋਟਿਸ ’ਚ ਮਾਮਲੇ ਦੇ ਹੋਰ 6 ਦੋਸ਼ੀਆਂ ਦੀਆਂ ਤਸਵੀਰਾਂ ਹਨ। ਏਜੰਸੀ ਨੇ ਦੋਸ਼ੀਆਂ ਬਾਰੇ ਜਾਣਕਾਰੀ ਦੇਣ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਜਨਤਕ ਨਾ ਕਰਨ ਦਾ ਵਾਅਦਾ ਕੀਤਾ ਹੈ। ਐੱਨ. ਆਈ. ਏ. ਅਨੁਸਾਰ 18 ਤੇ 19 ਮਾਰਚ ਦੀ ਦਰਮਿਆਨੀ ਰਾਤ ਸੈਨ ਫ੍ਰਾਂਸਿਸਕੋ ’ਚ ਭਾਰਤੀ ਵਪਾਰ ਦੂਤਘਰ ’ਤੇ ਹਮਲੇ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  ਪਿੰਡ ਕਲੇਰ ਘੁੰਮਾਣ ਦੇ ਨੌਜਵਾਨ ਨੇ ਪੰਜਾਬ ਦਾ 'ਚ ਚਮਕਾਇਆ ਨਾਂ, ਨਿਊਜ਼ੀਲੈਂਡ ਪੁਲਸ ਫੋਰਸ 'ਚ ਹੋਇਆ ਭਰਤੀ

ਕੁਝ ਖਾਲਿਸਤਾਨੀ ਸਮਰਥਕ ਕਥਿਤ ਤੌਰ ’ਤੇ ਵਪਾਰ ਦੂਤਘਰ ’ਚ ਦਾਖ਼ਲ ਹੋ ਗਏ ਸਨ ਅਤੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ। ਏਜੰਸੀ ਨੇ ਕਿਹਾ ਕਿ ਉਸੇ ਦਿਨ ਖਾਲਿਸਤਾਨੀ ਸਮਰਥਕਾਂ ਨੇ ਨਾਅਰੇ ਲਗਾਏ, ਸ਼ਹਿਰ ਦੀ ਪੁਲਸ ਵਲੋਂ ਲਗਾਈਆਂ ਗਈਆਂ ਸੁਰੱਖਿਆ ਰੋਕਾਂ ਨੂੰ ਤੋੜਿਆ, ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਅਧਿਕਾਰੀਆਂ ’ਤੇ ਹਮਲਾ ਕੀਤਾ ਸੀ। ਐੱਨ. ਆਈ. ਏ. ਨੇ 16 ਜੂਨ ਨੂੰ ਭਾਰਤੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ, ਗੈਰ-ਕਾਨੂੰਨੀ ਸਰਗਰਮੀਆਂ ਕਾਨੂੰਨ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਰੋਕਥਾਮ ਕਾਨੂੰਨ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ।

ਇਹ ਵੀ ਪੜ੍ਹੋ- ਪੰਜਾਬ ਦੀ ਡਿਜੀਟਲ ਹੋਈ ਵਿਧਾਨ ਸਭਾ ਦੇ ਉਦਘਾਟਨੀ ਸਮਾਗਮ ‘ਚ ਪਹੁੰਚੇ CM ਮਾਨ, ਕਹੀ ਵੱਡੀ ਗੱਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan