ਸਮਾਵੇਸ਼ੀ ਅਤੇ ਨਵੀਨਤਾਕਾਰੀ ਹੋਣ ਦੇ ਨਾਲ ਹੀ ਭਵਿੱਖ ਦੇ ਨਿਰਮਾਣ ਦੀ ਗਾਰੰਟੀ ਹੈ ਬਜਟ : PM ਮੋਦੀ

02/01/2024 2:00:08 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤਾ ਗਿਆ ਅੰਤਰਿਮ ਆਮ ਬਜਟ ਸਮਾਵੇਸ਼ੀ ਅਤੇ ਨਵੀਨਤਾਕਾਰੀ ਹੋਣ ਦੇ ਨਾਲ ਹੀ ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਬਜਟ ਹੈ ਜੋ ਵਿਕਸਤ ਭਾਰਤ ਦੇ ਚਾਰ ਥੰਮ੍ਹਾਂ ਯਾਨੀ ਨੌਜਵਾਨ, ਗਰੀਬ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਏਗਾ।

ਬਜਟ ਪੇਸ਼ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਇਹ ਵੀ ਕਿਹਾ ਕਿ ਇਹ ਬਜਟ 2047 ਦੇ ਵਿਕਸਤ ਭਾਰਤ ਦੀ ਨੀਂਹ ਨੂੰ ਮਜ਼ਬੂਤ ​​ਕਰਨ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਬਜਟ ਇਕ ਸਮਾਵੇਸ਼ੀ ਅਤੇ ਨਵੀਨਤਾਕਾਰੀ ਬਜਟ ਹੈ। ਇਸ ਬਜਟ ਵਿਚ ਨਿਰੰਤਰਤਾ ਦਾ ਭਰੋਸਾ ਹੈ। ਇਹ ਬਜਟ ਵਿਕਸਤ ਭਾਰਤ ਦੇ ਚਾਰ ਥੰਮ੍ਹ ਨੌਜਵਾਨਾਂ, ਗਰੀਬਾਂ, ਔਰਤਾਂ ਅਤੇ ਕਿਸਾਨਾਂ ਨੂੰ ਸ਼ਕਤੀ ਪ੍ਰਦਾਨ ਕਰੇਗਾ। ਇਹ ਬਜਟ ਦੇਸ਼ ਦੇ ਭਵਿੱਖ ਦੇ ਨਿਰਮਾਣ ਦਾ ਬਜਟ ਹੈ। 

ਵਿਤ ਮੰਤਰੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਇਹ ਬਜਟ 2047 ਦੇ ਵਿਕਸਿਤ ਭਾਰਤ ਦੀ ਨੀਂਹ ਨੂੰ ਮਜ਼ਬੂਤ ​​ਕਰਨ ਦੀ ਗਾਰੰਟੀ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਯੁਵਾ ਭਾਰਤ ਦੇ ਨੌਜਵਾਨਾਂ ਦੀਆਂ ਖਾਹਿਸ਼ਾਂ ਦਾ ਪ੍ਰਤੀਬਿੰਬ ਵੀ ਹੈ।

Rakesh

This news is Content Editor Rakesh