ਜਦੋਂ ਭਾਜਪਾ ਨੇਤਾ ਨੇ ਸਿੰਗਰ ''ਤੇ ਵਰਸਾਏ ਬਾਲਟੀ ''ਚ ਭਰੇ ਨੋਟ (ਵੀਡੀਓ)

10/03/2015 1:08:50 PM

ਵਡੋਦਰਾ- ਗੁਜਰਾਤ ''ਚ ਭਾਜਪਾ ਨੇਤਾ ਦੀ ਇਕ ਫੋਟੋ ਵਟਸਐੱਪ ''ਤੇ ਵਾਇਰਲ ਹੋ ਗਈ ਹੈ। ਫੋਟੋ ''ਚ ਭਾਜਪਾ ਦੀ ਵਡੋਦਰਾ ਜ਼ਿਲਾ ਯੂਨਿਟ ਦੇ ਪ੍ਰਧਾਨ ਸਤੀਸ਼ ਪਟੇਲ ਪਲਾਸਟਿਕ ਦੀ ਇਕ ਬਾਲਟੀ ''ਚ ਭਰੇ ਨੋਟ ਗੁਜਰਾਤ ਦੇ ਮਸ਼ਹੂਰ ਸਿੰਗਰ ਕੀਰਤੀਦਾਨ ਗਢਵੀ ਦੇ ਉੱਪਰ ਵਰਸਾ ਰਹੇ ਹਨ। ਇਹ ਪ੍ਰੋਗਰਾਮ ਵਡੋਦਰਾ ਦੇ ਬਾਹਰੀ ਇਲਾਕੇ ''ਚ 20 ਸਤੰਬਰ ਨੂੰ ਆਯੋਜਿਤ ਕੀਤਾ ਗਿਆ ਸੀ। ਇਸ ''ਚ ਭਾਜਪਾ ਦੀ ਗੁਜਰਾਤ ਯੂਨਿਟ ਦੇ ਜਨਰਲ ਸੈਕ੍ਰੇਟਰੀ ਸ਼ਬਦ ਸ਼ਰਨ ਬ੍ਰਹਮਾਭੱਟ ਸਮੇਤ ਪਾਰਟੀ ਦੇ ਕਈ ਕਾਰਪੋਰੇਟਸ ਸ਼ਾਮਲ ਹੋਏ ਸਨ।
ਸਤੀਸ਼ ਪਟੇਲ ਨੇ ਕਿਹਾ ਕਿ ਇਸ ਪ੍ਰੋਗਰਾਮ ਦੌਰਾਨ ਜੋ ਪੈਸਾ ਇੱਕਠਾ ਕੀਤਾ ਗਿਆ ਹੈ, ਉਸ ਦੀ ਵਰਤੋਂ ਗਾਂਵਾਂ ਦੀ ਸੁਰੱਖਿਆ ਲਈ ਕੀਤੀ ਜਾਵੇਗੀ, ਇਹ ਇਕ ਪਰੰਪਰਾ ਹੈ। ਬਾਲਟੀ ''ਚ ਭਰੇ ਜ਼ਿਆਦਾਤਰ ਨੋਟ 10 ਰੁਪਏ ਦੇ ਸਨ ਅਤੇ ਕੁੱਲ ਰਕਮ 3 ਲੱਖ ਰੁਪਏ ਤੱਕ ਸੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

This news is News Editor Disha