ਭਾਜਪਾ ਦਾ ਪਲਟਵਾਰ, ਰਾਹੁਲ ਨੂੰ ਕੀਤਾ ਨਵਾਂ ਕੁੜਤਾ ਪਾਰਸਲ

01/19/2017 2:30:08 PM

ਨਵੀਂ ਦਿੱਲੀ— ਮੋਦੀ ਸਰਕਾਰ ਦੀ ਨੋਟਬੰਦੀ ਦੇ ਫੈਸਲੇ ਦੇ ਵਿਰੋਧ ''ਚ ਰਾਹੁਲ ਗਾਂਧੀ ਨੇ ਹਾਲ ਹੀ ਇਕ ਸੰਬੋਧਨ ਦੌਰਾਨ ਆਪਣਾ ਫਟਿਆ ਕੁੜਤਾ ਦਿਖਾਇਆ ਸੀ। ਇਸ ''ਤੇ ਭਾਜਪਾ ਵਰਕਰਾਂ ਨੇ ਕਾਂਗਰਸ ਦੇ ਉਪ ਪ੍ਰਧਾਨ ਨੂੰ ਨਵਾਂ ਕੁੜਤਾ ਭੇਜ ਕੇ ਜਵਾਬ ਦਿੱਤਾ ਹੈ। ਕਰਨਾਟਕ ਦੇ ਰਾਨੇਬੇਨੁੰਰ ''ਚ ਪਾਰਟੀ ਸੰਗਠਨ ਦੀ ਰੀੜ੍ਹ ਮੰਨੇ ਜਾਣ ਵਾਲੇ ਭਾਰਤੀ ਜਨਤਾ ਯੂਥ ਮੋਰਚਾ (ਭਾਜਯੁਮੋ) ਦੇ ਪ੍ਰਧਾਨ ਸ਼੍ਰੀਨਿਵਾਸ ਨੇ ਕਿਹਾ ਕਿ ਰਾਹੁਲ ਗਾਂਧੀ 40 ਦਿਨ ਪਹਿਲਾਂ ਕਿ ਰੋਜ਼ ਬੈਂਕ ਤੋਂ 4 ਹਜ਼ਾਰ ਰੁਪਏ ਕੱਢਵਾਉਣ ਪੁੱਜੇ ਅਤੇ ਦੁਬਾਰਾ ਕਦੇ ਉੱਥੇ ਪਲਟ ਕੇ ਨਹੀਂ ਗਏ। ਹੁਣ ਉਨ੍ਹਾਂ ਨੇ ਦਿਖਾਇਆ ਕਿ ਉਨ੍ਹਾਂ ਕੋਲ ਕੁੜਤਾ ਖਰੀਦਣ ਤੱਕ ਦੇ ਪੈਸੇ ਨਹੀਂ ਹਨ। ਇਹੀ ਕਾਰਨ ਹੈ ਕਿ ਅਸੀਂ ਉਨ੍ਹਾਂ ਨੂੰ ਨਵਾਂ ਕੁੜਤਾ ਭੇਜਿਆ ਹੈ।
ਇਸ ਤੋਂ ਪਹਿਲਾਂ ਗਾਜ਼ੀਆਬਾਦ ਦੇ ਮੁਕੇਸ਼ ਮਿੱਤਲ ਨਾਮੀ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਪੱਤਰ ਲਿਖਿਆ ਸੀ ਅਤੇ ਉਨ੍ਹਾਂ ਨੂੰ 100 ਰੁਪਏ ਦਾ ਡਿਮਾਂਡ ਡਰਾਫਟ ਭੇਜਿਆ ਸੀ। ਉਤਰਾਖੰਡ ਦੇ ਰਿਸ਼ੀਕੇਸ਼ ''ਚ ਵਿਜੇ ਸੰਕਲਪ ਸੰਮੇਲਨ ''ਚ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਸਮੇਂ ਅਚਾਨਕ ਮਾਈਕ ਛੱਡਿਆ ਅਤੇ ਆਪਣਾ ਫਟਿਆ ਕੁੜਤਾ ਦਿਖਾਉਣ ਲੱਗੇ। ਇਹ ਕਰਦੇ ਹੋਏ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ''ਤੇ ਤਨਜ਼ ਵੀ ਕਸਿਆ ਸੀ। ਉਨ੍ਹਾਂ ਨੇ ਕਿਹਾ ਸੀ ਮੇਰਾ ਬੂਟ ਵੀ ਫਟਿਆ ਹੈ ਅਤੇ ਕੁੜਤਾ ਵੀ ਪਰ ਮੋਦੀ ਜੀ ਦੇ ਕੱਪੜੇ ਹਮੇਸ਼ਾ ਸਹੀ ਰਹਿੰਦੇ ਹਨ। ਆਪਣੇ ਸੰਬੋਧਨ ''ਚ ਰਾਹੁਲ ਨੇ ਕਿਹਾ ਕਿ ਇਸ ਦੇਸ਼ ਨੂੰ ਸਿਰਫ ਇਕ ਵਿਅਕਤੀ ਚਲਾਏਗਾ, ਤੁਸੀਂ ਦੇਖਿਆ ਹੋਵੇਗਾ, ਗਾਂਧੀ ਜੀ ਦੀ ਫੋਟੋ ਹਟਾ ਦਿੱਤੀ ਗਈ। ਮੋਦੀ ਜੀ ਚਰਖਾ ਚਲਾਂਉਦੇ ਹੋਏ ਖਾਦੀ ਦੇ ਪ੍ਰਤੀਨਿਧੀ ਬਣ ਗਏ।

Disha

This news is News Editor Disha