''ਹਵਾਬਾਜ਼ੀ ਖੇਤਰ ਲਈ ਸਭ ਤੋਂ ਵੱਡਾ ਜੋਖਮ ਈਂਧਣ ਦਾ ਮੁੱਲ''

02/12/2019 11:37:10 PM

ਨਵੀਂ ਦਿੱਲੀ-ਈਂਧਣ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ, ਰਿਟਰਨ ਦੀ ਅਨਿਸ਼ਚਿਤਤਾ ਅਤੇ ਹਵਾਈ ਅੱਡਿਆਂ 'ਚ ਬੁਨਿਆਦੀ ਢਾਂਚੇ ਦੀ ਮੁਸ਼ਕਿਲ ਭਾਰਤੀ ਹਵਾਬਾਜ਼ੀ ਬਾਜ਼ਾਰ ਲਈ 3 ਪ੍ਰਮੁੱਖ ਸਮੱਸਿਆਵਾਂ ਬਣੀਆਂ ਹੋਈਆਂ ਹਨ। ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੈ ਸਿੰਘ ਨੇ ਕਿਹਾ,''ਹਵਾਬਾਜ਼ੀ ਕੰਪਨੀਆਂ ਦੇ ਨਜ਼ਰੀਏ ਨਾਲ ਸਭ ਤੋਂ ਵੱਡਾ ਜੋਖਮ ਅਸਲ 'ਚ ਈਂਧਣ ਦਾ ਮੁੱਲ ਹੈ।''
ਉਨ੍ਹਾਂ ਕਿਹਾ ਕਿ ਕੱਚੇ ਤੇਲ ਦੇ ਮੁੱਲ 86 ਡਾਲਰ ਤੱਕ ਚੜ੍ਹ ਗਏ ਸਨ, ਜਿਸ ਕਾਰਨ ਕੰਪਨੀਆਂ ਨੂੰ ਆਪਣੇ ਮਾਡਲ 'ਤੇ ਫਿਰ ਤੋਂ ਵਿਚਾਰ ਕਰਨ ਲਈ ਮਜਬੂਰ ਹੋਣਾ ਪਿਆ।

Hardeep kumar

This news is Content Editor Hardeep kumar