ਮੋਦੀ ਸਰਕਾਰ ਦੀ ਵੱਡੀ ਜਿੱਤ, ਬ੍ਰਿਟੇਨ ਨੇ ਅੰਡਰਵਰਲਡ ਡੌਨ ਦਾਊਦ ਨੂੰ ਦਿੱਤਾ ਵੱਡਾ ਝਟਕਾ

09/14/2017 8:13:51 AM

ਲੰਦਨ/ਨਵੀਂ ਦਿੱਲੀ : 1993 ਮੁੰਬਈ ਬੰਬ ਧਮਾਕਿਆਂ ਦਾ ਮਾਸਟਰਮਾਇੰਡ ਅਤੇ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦੇ ਮਾਮਲੇ 'ਚ ਮੋਦੀ ਸਰਕਾਰ ਨੂੰ ਵੱਡੀ ਕਾਮਯਾਬੀ ਮਿਲੀ ਹੈ। ਬ੍ਰਿਟੇਨ ਨੇ ਦਾਊਦ ਦੀ ਆਪਣੇ ਉਥੇ ਮੌਜੂਦ ਜਾਇਦਾਦ ਜ਼ਬਤ ਕਰ ਲਈ ਹੈ। ਭਾਰਤ ਸਰਕਾਰ ਨੇ ਇਸ ਸਬੰਧ 'ਚ ਬ੍ਰਿਟੇਨ ਸਰਕਾਰ ਨੂੰ ਇਕ ਡੋਜਰ ਸੌਪਿਆ ਸੀ ਜਿਸ 'ਤੇ ਕਾਰਵਾਈ ਕਰਦੇ ਹੋਏ ਇਹ ਕਦਮ ਚੁੱਕਿਆ ਗਿਆ। ਬ੍ਰਿਟੇਨ ਸਰਕਾਰ ਨੇ ਦਾਊਦ ਦੀ ਜਾਇਦਾਦ ਜ਼ਬਤ ਕੀਤੀ ਹੈ ਉਸ 'ਚ ਇਕ ਹੋਟਲ ਅਤੇ ਕਈ ਘਰ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਦਾਊਦ ਨੇ ਬ੍ਰਿਟੇਨ 'ਚ ਕਰੀਬ 4000 ਹਜ਼ਾਰ ਕਰੋੜ ਦੀ ਜਾਇਦਾਦ ਇਕੱਠੀ ਕਰ ਲਈ ਸੀ, ਜਿਸਨੂੰ ਜ਼ਬਤ ਕਰ ਲਿਆ ਗਿਆ ਹੈ। ਭਾਰਤ ਸਰਕਾਰ ਨੇ ਬ੍ਰਿਟੇਨ ਨੂੰ ਦਿੱਤੇ ਡੋਜਰ 'ਚ ਦਾਊਦ 'ਤੇ ਆਰਥਕ ਪਾਬੰਦੀਆਂ ਲਗਾਉਣ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਯੂਨਾਇਟੇਡ ਕਿੰਗਡਮ ਵਲੋਂ ਜਾਰੀ 'ਅਪਡੇਟ ਐਸੇਟਸ ਫਰੀਜ਼ ਲਿਸਟ' 'ਚ ਦਾਊਦ ਦੇ ਪਾਕਿਸਤਾਨ ਸਥਿਤ 3 ਠਿਕਾਣਿਆਂ ਅਤੇ 21 ਉਪਨਾਮਾਂ ਦਾ ਵੀ ਜ਼ਿਕਰ ਕੀਤਾ ਸੀ। ਬ੍ਰਿਟੇਨ ਦੇ ਵਿੱਤ ਮੰਤਰਾਲੇ ਵਲੋਂ ਜਾਰੀ ਕੀਤੇ 'ਫਾਈਨੈਂਸ਼ਲ ਸੈਕਸ਼ੰਸ ਟਾਰਗੈੱਟ ਇਨ ਦਾ ਯੂ.ਕੇ.' ਨਾਮਕ ਲਿਸਟ 'ਚ ਮਾਫਿਆ ਡੌਨ ਦਾਊਦ ਇਬਰਾਹਿਮ ਦੇ ਪਾਕਿਸਤਾਨ ਸਥਿਤ 3 ਪਾਕਿਸਤਾਨੀ ਪਤਿਆਂ ਦਾ ਜ਼ਿਕਰ ਕੀਤਾ ਗਿਆ ਸੀ। ਬ੍ਰਿਟੇਨ ਦੀ ਲਿਸਟ ਦੇ ਮੁਤਾਬਕ 'ਕਾਸਕਰ ਦਾਊਦ ਇਬਰਾਹਿਮ' ਦੇ ਪਾਕਿਸਤਾਨ 'ਚ ਤਿੰਨ ਪਤੇ ਹਾਊਸ ਨੰਬਰ. 37, ਗਲੀ ਨੰਬਰ, 30, ਡਿਫੈਂਸ ਹਾਊਸਿੰਗ ਅਥਾਰਟੀ, ਕਰਾਚੀ, ਪਾਕਿਸਤਾਨ, ਨੂਰਾਬਾਦ, ਕਰਾਚੀ, ਪਾਕਿਸਤਾਨ ਅਤੇ ਵ੍ਹਾਈਟ ਹਾਊਸ, ਸਾਊਦੀ ਮਸਜਿਦ ਦੇ ਕੋਲ, ਕਲਿਫਟਨ, ਕਰਾਚੀ ਸ਼ਾਮਲ ਹਨ। ਫੋਰਬਸ ਮੈਗਜ਼ੀਨ ਦੇ ਮੁਤਾਬਕ ਦੁਨੀਆਂ ਦੇ ਮੋਸਟ ਵਾਂਟੇਡ ਗੈਂਗਸਟਰ 'ਚੋਂ ਇਕ ਦਾਊਦ ਦੀ ਕੁੱਲ ਜਾਇਦਾਦ 6.7 ਅਰਬ ਡਾਲਰ ਦੀ ਹੈ। ਉਸ ਨੂੰ ਦੁਨੀਆਂ ਦਾ ਦੂਸਰਾ ਸਭ ਤੋਂ ਅਮੀਰ ਗੈਂਗਸਟਰ ਮੰਨਿਆ ਜਾਂਦਾ ਹੈ।