ਮੈਂ ਪਦਮਾਵਤੀ ਦੀ 37ਵੀਂ ਪੀੜ੍ਹੀ ਦਾ ਵੰਸ਼ਜ , ਸਿਨੇਮਾਘਰਾਂ ਦੇ ਮਾਲਕਾਂ ਨੂੰ ਖੂਨ ਨਾਲ ਲਿਖਾਂਗੇ ਚਿੱਠੀ

11/18/2017 9:57:19 AM

ਪਟਨਾ — ਪਟਨਾ ਵਿਚ ਕਰਨੀ ਸੈਨਾ ਦੇ ਚੀਫ ਲੋਕੇਂਦਰ ਸਿੰਘ ਨੇ ਕਿਹਾ, ''ਸੈਂਸਰ ਬੋਰਡ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਅਜਿਹੀ ਫਿਲਮ ਪਾਸ ਕਰੇ ਜਿਸ ਵਿਚ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੋਵੇ। ਇਹ ਕੀ ਹੋ ਰਿਹਾ ਹੈ? ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਇਹ ਕਿਹਾ ਜਾ ਰਿਹਾ ਹੈ ਕਿ ਕੋਈ ਪਦਮਾਵਤੀ ਨਹੀਂ ਸੀ। ਜੇਕਰ ਅਜਿਹਾ ਹੈ ਤਾਂ ਮੈਂ ਕਿੱਥੋਂ ਆਇਆ? ਮੈਂ ਪਦਮਾਵਤੀ ਦੀ 37ਵੀਂ ਪੀੜ੍ਹੀ ਦਾ ਵੰਸ਼ਜ ਹਾਂ।'' ਉਨ੍ਹਾਂ ਕਿਹਾ, ਭੰਸਾਲੀ ਦੀ ਫਿਲਮ 'ਪਦਮਾਵਤੀ' ਦੇ ਖਿਲਾਫ ਖੂਨ ਨਾਲ ਲਿਖੀ ਚਿੱਠੀ ਹਰ ਡੀ. ਐੱਮ. ਅਤੇ ਸਿਨੇਮਾਘਰ ਦੇ ਮਾਲਕ ਨੂੰ ਭੇਜੀ ਜਾਵੇਗੀ। ਰਾਜਪੂਤ ਸਮਾਜ ਹਰ ਹਾਲ ਵਿਚ ਸਿਨੇਮਾਘਰਾਂ ਵਿਚ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕੇਗਾ। ਅਸੀਂ 1 ਦਸੰਬਰ ਨੂੰ ਭਾਰਤ ਬੰਦ ਕਰਾਂਗੇ।