ਸ਼੍ਰੀਨਗਰ ''ਚ ਅੱਤਵਾਦੀਆਂ ਨੇ ਗੈਰ ਸਥਾਨਕ ਵਿਕਰੇਤਾ ਦੀ ਗੋਲੀ ਮਾਰ ਕੇ ਕੀਤੀ ਹੱਤਿਆ

10/16/2021 8:07:31 PM

ਸ਼੍ਰੀਨਗਰ - ਸ਼੍ਰੀਨਗਰ ਦੇ ਈਦਗਾਹ ਖੇਤਰ ਵਿੱਚ ਸ਼ਨੀਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇੱਕ ਗੈਰ ਸਥਾਨਕ ਵਿਕਰੇਤਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਨਿਵਾਸੀ ਅਰਵਿੰਦ ਕੁਮਾਰ ਨੂੰ ਅੱਤਵਾਦੀਆਂ ਨੇ ਈਦਗਾਹ ਵਿੱਚ ਇੱਕ ਪਾਰਕ ਦੇ ਬਾਹਰ ਗੋਲੀਆਂ ਮਾਰੀਆਂ। ਉਨ੍ਹਾਂ ਦੱਸਿਆ ਕਿ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਇਹ ਦਾਅਵਾ ਕੀਤਾ ਹੈ ਕਿ ਉਸ ਨੇ ਸ਼੍ਰੀਨਗਰ ਵਿੱਚ ਘੱਟਗਿਣਤੀ ਸਮੁਦਾਏ ਦੇ ਮੈਬਰਾਂ ਦੀ ਪਿਛਲੇ ਹਫਤੇ ਹੋਈ ਹੱਤਿਆ ਵਿੱਚ ਸ਼ਾਮਲ ਤਿੰਨ ਅੱਤਵਾਦੀਆਂ ਨੂੰ 24 ਘੰਟੇ ਦੌਰਾਨ ਮਾਰ ਗਿਰਾਇਆ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati