ਕਸ਼ਮੀਰ ''ਚ ਅੱਤਵਾਦੀਆਂ ਨੇ ਫਿਰ ਬਾਹਰੀ ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ, 2 ਲੋਕਾਂ ਨੂੰ ਮਾਰੀ ਗੋਲੀ

11/03/2022 11:15:32 PM

ਸ਼੍ਰੀਨਗਰ : ਕਸ਼ਮੀਰ 'ਚ ਅੱਤਵਾਦੀਆਂ ਨੇ ਇਕ ਵਾਰ ਫਿਰ ਬਾਹਰੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ। ਅਨੰਤਨਾਗ ਦੇ ਵਨੀਹਾਮਾ 'ਚ ਵੀਰਵਾਰ ਨੂੰ ਅੱਤਵਾਦੀਆਂ ਨੇ 2 ਲੋਕਾਂ ਨੂੰ ਗੋਲੀ ਮਾਰ ਦਿੱਤੀ। ਦੋਵੇਂ ਗੰਭੀਰ ਜ਼ਖਮੀ ਹਨ ਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਦਿੱਲੀ ਦੇ 'ਗੈਸ ਚੈਂਬਰ' 'ਚ ਤਬਦੀਲ ਹੋਣ ਤੋਂ ਬਾਅਦ ਰਾਜਧਾਨੀ 'ਚ ਇਨ੍ਹਾਂ ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਜਾਣਕਾਰੀ ਮੁਤਾਬਕ ਵਾਨੀਹਾਮਾ ਦੇ SAPS ਸਕੂਲ 'ਚ ਕੰਮ ਕਰ ਰਹੇ 2 ਵਰਕਰਾਂ ਨੂੰ ਵੀਰਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ, ਜਿਨ੍ਹਾਂ ਨੂੰ ਅਨੰਤਨਾਗ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਨੇ ਪੁਸ਼ਟੀ ਕੀਤੀ ਹੈ ਕਿ ਦੋਵਾਂ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭੜਕੀ ਹਿੰਸਾ, ਨੈਸ਼ਨਲ ਹਾਈਵੇਅ ਜਾਮ

ਜੰਮੂ-ਕਸ਼ਮੀਰ ਪੁਲਸ ਨੇ ਵੀ ਟਵਿਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜਿਨ੍ਹਾਂ 2 ਲੋਕਾਂ ਨੂੰ ਅੱਤਵਾਦੀਆਂ ਨੇ ਗੋਲੀ ਮਾਰੀ ਹੈ, ਉਨ੍ਹਾਂ 'ਚੋਂ ਇਕ ਬਿਹਾਰ ਤੇ ਦੂਜਾ ਨੇਪਾਲ ਦਾ ਰਹਿਣ ਵਾਲਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh