ਘਾਟੀ ਵਿਚ ਸਾਡਾ ਮਕਸਦ ਅੱਤਵਾਦੀਆਂ ਨੂੰ ਮਾਰਨਾ ਹੈ, ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨਾ ਨਹੀਂ : ਰਾਵਤ

06/30/2018 9:36:46 AM

ਨਵੀਂ ਦਿੱਲੀ— ਜੰਮੂ-ਕਸ਼ਮੀਰ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਲੈ ਕੇ ਭਾਰਤੀ ਫੌਜ ਨਿਸ਼ਾਨੇ 'ਤੇ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਅਨੁਸਾਰ ਕਸ਼ਮੀਰ 'ਚ ਮਨੁੱਖੀ ਹੱਕਾਂ ਦੀ ਘੋਰ ਉਲੰਘਣਾ ਹੁੰਦੀ ਹੈ। ਇਸ 'ਤੇ ਫੌਜ ਮੁੱਖੀ ਬਿਪਿਨ ਰਾਵਤ ਦਾ ਕਹਿਣਾ ਹੈ ਕਿ ਸਾਡਾ ਮਕਸਦ ਨਾਗਰਿਕਾਂ ਨੂੰ ਪ੍ਰੇਸ਼ਾਨ ਕਰਨ ਦਾ ਨਹੀਂ। ਉਨ੍ਹਾਂ ਕਿਹਾ, ''ਸਾਡਾ ਮੂਲ ਮਕਸਦ ਉਨ੍ਹਾਂ ਅੱਤਵਾਦੀਆਂ ਨੂੰ ਮਾਰਨ ਦਾ ਹੈ, ਜੋ ਹਿੰਸਾ ਫੈਲਾਅ ਰਹੇ ਹਨ ਅਤੇ ਕਸ਼ਮੀਰ ਘਾਟੀ ਨੂੰ ਅਸ਼ਾਂਤ ਬਣਾਉਂਦੇ ਹਨ। ਜੋ ਹਿੰਸਕ ਕਾਰਵਾਈਆਂ 'ਚ ਸ਼ਾਮਲ ਨਹੀਂ ਹਨ, ਉਨ੍ਹਾਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਹੀਂ ਦੇਣੀ ਚਾਹੁੰਦੇ।
ਰਾਵਤ ਨੇ ਕਿਹਾ ਕਿ ਫੌਜ ਤਿਆਰ ਕੀਤੇ ਗਏ ਸਖਤ ਨਿਯਮਾਂ ਦੇ ਤਹਿਤ ਕੰਮ ਕਰਦੀ ਰਹੀ ਹੈ। ਅਸੀਂ ਲੋਕਾਂ ਲਈ ਢੁੱਕਵੇਂ ਢੰਗ ਨਾਲ ਆਪ੍ਰੇਸ਼ਨ ਨੂੰ ਅੰਜਾਮ ਦਿੰਦੇ ਹਾਂ। ਕੁਝ ਪ੍ਰਾਯੋਜਿਤ ਰਿਪੋਰਟਾਂ ਜੋ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਉਨ੍ਹਾਂ 'ਚ ਕਿਹਾ ਗਿਆ ਹੈ ਕਿ ਫੌਜ ਅਤੇ ਸੁਰੱਖਿਆ ਬਲ ਬੜੇ ਹੀ ਜ਼ਾਲਮਾਨਾ ਢੰਗ ਨਾਲ ਆਪ੍ਰੇਸ਼ਨ ਨੂੰ ਅੰਜਾਮ ਦਿੰਦੇ ਹਨ, ਉਹ ਗਲਤ ਹਨ।