2 ਹਿੰਦੂ ਤੇ 1 ਸਿੱਖ ਨੇਤਾ ਦੇ ਕਤਲ ਦੇ 3 ਕਰੋੜ; ਕਾਬਲੀਅਤ ਸਾਬਤ ਕਰਨ ਲਈ ਅੱਤਵਾਦੀਆਂ ਵੱਢਿਆ ਨੌਜਵਾਨ ਦਾ ਗਲ਼

01/19/2023 11:21:59 AM

ਨਵੀਂ ਦਿੱਲੀ- ਪਾਕਿਸਤਾਨ ਵਿਚ ਬੈਠੇ ਅੱਤਵਾਦੀਆਂ ਨੇ ਪੰਜਾਬ ਅਤੇ ਦਿੱਲੀ ਦੇ 3 ਨੇਤਾਵਾਂ ਦੇ ਕਤਲ ਦੀ ਸਾਜ਼ਿਸ਼ ਰਚੀ, ਜਿਨ੍ਹਾਂ ਵਿਚ 2 ਹਿੰਦੂ ਅਤੇ ਇਕ ਸਿੱਖ ਨੇਤਾ ਹਨ। ਇਸ ਦੇ ਲਈ ਉਨ੍ਹਾਂ ਦਿੱਲੀ ਵਿਚ ਸਲੀਪਰ ਸੈੱਲ ਸਰਗਰਮ ਕੀਤਾ। ਜਹਾਂਗੀਰਪੁਰੀ ਦੇ ਭਲਸਵਾ ਡੇਅਰੀ ਇਲਾਕੇ ਵਿਚ ਨੌਸ਼ਾਦ ਅਤੇ ਜਗਜੀਤ ਨਾਂ ਦੇ ਅੱਤਵਾਦੀਆਂ ਨੇ ਇਨ੍ਹਾਂ ਦੇ ਕਤਲ ਦੀ ਸੁਪਾਰੀ ਲਈ। ਇਸ ਦੇ ਲਈ ਉਨ੍ਹਾਂ ਨੂੰ 3 ਕਰੋੜ ਰੁਪਏ ਮਿਲਣੇ ਸਨ। ਹਾਲਾਂਕਿ ਪਾਕਿਸਤਾਨੀ ਆਕਾਵਾਂ ਨੂੰ ਸ਼ੱਕ ਸੀ ਕਿ ਇਹ ਦੋਵੇਂ ਅਤੇ ਇਨ੍ਹਾਂ ਦੇ ਸਾਥੀ ਕਤਲ ਕਰ ਸਕਣਗੇ ਜਾਂ ਨਹੀਂ।

ਇਹ ਵੀ ਪੜ੍ਹੋ- ਦਿੱਲੀ ਪੁਲਸ ਦਾ ਖ਼ੁਲਾਸਾ, ਹਿੰਦੂ ਨੇਤਾਵਾਂ 'ਤੇ ਹਮਲੇ ਦੀ ਫ਼ਿਰਾਕ 'ਚ ਸਨ ਗ੍ਰਿਫ਼ਤਾਰ ਹੋਏ ਅੱਤਵਾਦੀ ਜਗਜੀਤ ਤੇ ਨੌਸ਼ਾਦ

ਕਾਬਲੀਅਤ ਸਾਬਤ ਕਰਨ ਲਈ ਅੱਤਵਾਦੀਆਂ ਨੇ ਵੱਢਿਆ ਹਿੰਦੂ ਨੌਜਵਾਨ ਦਾ ਗਲ਼

ਨੌਸ਼ਾਦ ਅਤੇ ਜਗਜੀਤ ਨੇ ਆਪਣੀ ਕਾਬਲੀਅਤ ਸਾਬਤ ਕਰਨ ਲਈ ਇਕ ਹਿੰਦੂ ਨੌਜਵਾਨ ਨੂੰ ਫੜ੍ਹਿਆ ਅਤੇ ਗਲ਼ ਵੱਢ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਲਾਸ਼ ਦੇ ਟੁੱਕੜੇ ਕਰ ਕੇ ਨੇੜੇ ਦੇ ਨਾਲੇ ਵਿਚ ਸੁੱਟ ਦਿੱਤੇ। ਉਨ੍ਹਾਂ ਕਤਲ ਕਰਦੇ ਹੋਏ ਵੀਡੀਓ ਵੀ ਬਣਾਈ ਅਤੇ ਸਿਗਨਲ ਐਪ ਰਾਹੀਂ ਉਸ ਨੂੰ ਪਾਕਿਸਤਾਨ 'ਚ ਆਕਾਵਾਂ ਨੂੰ ਭੇਜਿਆ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ 12 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਵਿਚ ਦੋਵਾਂ ਨੇ ਕਈ ਖੁਲਾਸੇ ਕੀਤੇ ਹਨ। 

ਇਹ ਵੀ ਪੜ੍ਹੋ-  26 ਜਨਵਰੀ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸੀ ਤਿਆਰੀ! ਹੈਂਡ ਗ੍ਰੇਨੇਡ ਤੇ ਹੁਣ ਤਿੰਨ ਟੁਕੜਿਆਂ 'ਚ ਮਿਲੀ ਲਾਸ਼

ਕੀ ਕਹਿਣਾ ਹੈ ਦਿੱਲੀ ਪੁਲਸ ਦਾ?

ਦਿੱਲੀ ਪੁਲਸ ਦੇ ਸੂਤਰਾਂ ਮੁਤਾਬਕ ਅੱਤਵਾਦੀ ਮਾਡਿਊਲ ਵਿਚ 8 ਲੋਕਾਂ ਦੇ ਸ਼ਾਮਲ ਹੋਣ ਦਾ ਸ਼ੱਕ ਹੈ। ਨੌਸ਼ਾਦ ਅਤੇ ਜਗਜੀਤ ਫੜ੍ਹੇ ਗਏ ਹਨ। 2 ਹੈਂਡਲਰ ਹਨ, ਜਿਨ੍ਹਾਂ ਵਿਚੋਂ ਇਕ ਪਾਕਿਸਤਾਨ ਵਿਚ ਅਤੇ ਇਕ ਕੈਨੇਡਾ ਵਿਚ ਹੈ। 4 ਅਜੇ ਵੀ ਭਾਰਤ ਵਿਚ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਨੌਸ਼ਾਦ ਨੂੰ ਪਾਕਿਸਤਾਨ ਤੋਂ ਹੈਂਡਲ ਕੀਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਨੌਸ਼ਾਦ ਦਾ ਹੈਂਡਲਰ ਹੈਦਰ ਨਾਂ ਦਾ ਸ਼ਖਸ ਹੋ ਸਕਦਾ ਹੈ। ਨੌਸ਼ਾਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਹਰਕਤ-ਉਲ-ਅੰਸਾਰ ਨਾਲ ਜੁੜਿਆ ਹੈ।

ਇਹ ਵੀ ਪੜ੍ਹੋ- ਐਸ਼ੋ-ਆਰਾਮ ਦੀ ਜ਼ਿੰਦਗੀ ਛੱਡ ਕੇ ਹੀਰਾ ਕਾਰੋਬਾਰੀ ਦੀ ਧੀ ਬਣੀ ਸੰਨਿਆਸੀ, ਅੱਜ ਤੱਕ ਨਹੀਂ ਵੇਖਿਆ ਟੀਵੀ

ਗ੍ਰਿਫ਼ਤਾਰ ਦੋਵੇਂ ਅੱਤਵਾਦੀਆਂ ਖਿਲਾਫ਼ ਪਹਿਲਾਂ ਹੀ ਮਾਮਲੇ ਦਰਜ ਹਨ

ਗ੍ਰਿਫਤਾਰ ਨੌਸ਼ਾਦ ਅਤੇ ਜਗਜੀਤ ਖਿਲਾਫ ਕਤਲ ਸਮੇਤ ਕਈ ਮਾਮਲੇ ਦਰਜ ਹਨ। 4 ਦਿਨਾਂ ਦੀ ਪੁੱਛਗਿੱਛ 'ਚ ਦੋਵਾਂ ਨੇ ਦੱਸਿਆ ਹੈ ਕਿ ਤਿੰਨ ਨੇਤਾਵਾਂ ਨੂੰ ਮਾਰਨ ਦੇ ਬਦਲੇ ਉਨ੍ਹਾਂ ਨੂੰ ਕੁੱਲ 3 ਕਰੋੜ ਰੁਪਏ ਮਿਲਣੇ ਸਨ। ਪਹਿਲੇ ਕਤਲ ਲਈ 50 ਲੱਖ, ਦੂਜੇ ਲਈ 1 ਕਰੋੜ ਅਤੇ ਤੀਜੇ ਲਈ 1.5 ਕਰੋੜ ਰੁਪਏ। ਦਿੱਲੀ ਪੁਲਸ ਦੇ ਸੂਤਰਾਂ ਅਨੁਸਾਰ ਦਿੱਲੀ-ਪੰਜਾਬ 'ਚ ਜਿਨ੍ਹਾਂ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਣਾ ਸੀ, ਉਹ ਬਜਰੰਗ ਦਲ, ਸ਼ਿਵ ਸੈਨਾ ਅਤੇ ਕਾਂਗਰਸ ਨਾਲ ਸਬੰਧਤ ਹਨ। ਇਹ ਕਾਂਗਰਸੀ ਆਗੂ ਖਾਲਿਸਤਾਨ ਦੇ ਖਿਲਾਫ਼ ਬਹੁਤ ਬੋਲ ਰਹੇ ਹਨ। ਦੋਵਾਂ ਅੱਤਵਾਦੀਆਂ ਨੇ ਪੰਜਾਬ 'ਚ ਰੇਕੀ ਵੀ ਕੀਤੀ ਸੀ। ਇਨ੍ਹਾਂ ਅੱਤਵਾਦੀਆਂ ਦਾ ਮਕਸਦ ਸਿਆਸੀ ਕਤਲਾਂ ਨੂੰ ਅੰਜਾਮ ਦੇ ਕੇ ਪੰਜਾਬ ਵਿਚ ਸਰਕਾਰ ਨੂੰ ਅਸਥਿਰ ਕਰਨਾ ਸੀ। ਇਹ ਲੋਕ 27 ਅਤੇ 31 ਜਨਵਰੀ ਨੂੰ ਆਗੂਆਂ ਨੂੰ ਮਾਰਨ ਵਾਲੇ ਸਨ।

Tanu

This news is Content Editor Tanu