ਅੱਤਵਾਦੀ ਜ਼ਾਕਿਰ ਮੂਸਾ ਨੇ ਪੁਲਸ ਦੀ ਮਦਦ ਕਰਨ ਵਾਲਿਆਂ ਨੂੰ ਦਿੱਤੀ ਧਮਕੀ

02/20/2017 1:39:51 PM

ਸ਼੍ਰੀਨਗਰ— ਬੀਤੇ ਸਾਲ ਜੁਲਾਈ ਵਿਚ ਹਿਜ਼ਬੁਲ ਦੇ ਕਮਾਂਡਰ ਬੁਰਹਾਨ ਵਾਨੀ ਦੀ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ਦੌਰਾਨ ਹੋਈ ਮੌਤ ਪਿੱਛੋਂ ਦੱਖਣੀ ਕਸ਼ਮੀਰ ਵਿਚ ਹਿਜ਼ਬੁਲ ਦੀ ਕਮਾਂਡ ਸੰਭਾਲਣ ਵਾਲੇ ਜ਼ਾਕਿਰ ਅਹਿਮਦ ਭੱਟ ਉਰਫ ਜ਼ਾਕਿਰ ਮੂਸਾ ਦਾ ਇਕ ਨਵਾਂ ਵੀਡੀਓ ਸੋਸ਼ਲ ਨੈੱਟਵਰਕ ''ਤੇ ਵਾਇਰਲ ਹੋ ਗਿਆ ਹੈ। 
ਵੀਡੀਓ ਵਿਚ ਮੂਸਾ ਨੇ ਅੱਤਵਾਦੀਆਂ ਬਾਰੇ ਸੁਰੱਖਿਆ ਫੋਰਸਾਂ ਨੂੰ ਜਾਣਕਾਰੀ ਦੇਣ ਵਾਲੇ ਪੁਲਸ ਦੇ ਮੁਖਬਰਾਂ (ਸੂਹਾ ਦੇਣ ਵਾਲੇ) ਦੀ ਹੱਤਿਆ ਦੀ ਧਮਕੀ ਦਿੱਤੀ ਹੈ। ਮੂਸਾ ਨੇ ਮੁਖਬਰਾਂ ਦੀ ਸੂਚੀ ਦਿਖਾਉਂਦਿਆਂ ਦਾਅਵਾ ਕੀਤਾ ਕਿ ਜਿਨ੍ਹਾਂ ਪੁਲਸ ਮੁਲਾਜ਼ਮਾਂ ਲਈ ਉਹ ਮੁਖਬਰੀ ਕਰ ਰਹੇ ਹਨ, ਉਹ ਹੀ ਪੁਲਸ ਵਾਲੇ ਅੱਤਵਾਦੀਆਂ ਕੋਲੋਂ ਪੈਸਾ ਲੈ ਕੇ ਮੁਖਬਰਾਂ ਦੇ ਨਾਂ ਹੀ ਅੱਤਵਾਦੀਆਂ ਨੂੰ ਦੱਸੇ ਦਿੰਦੇ ਹਨ।