ਅੱਤਵਾਦੀ ਜ਼ਾਕਿਰ ਮੂਸਾ ਅਤੇ ਰਾਸ਼ਟਰ ਵਿਰੋਧੀ ਸੰਦੇਸ਼ ਲਿਖਿਆ ਮਿਲਿਆ ਗੁਬਾਰਾ

12/01/2019 12:59:12 AM

ਜੰਮੂ (ਨਿਸ਼ਚਯ) - ਛੰਨੀ ਖੇਤਰ ਵਿਚ ਸਥਿਤ ਜੰਮੂ-ਕਸ਼ਮੀਰ ਪੁਲਸ ਦੇ ਸਾਬਕਾ ਡਾਇਰੈਕਟਰ ਜਨਰਲ ਦੇ ਘਰ ਨੇੜੇ ਇਕ ਸ਼ੱਕੀ ਗੁਬਾਰਾ ਡਿੱਗਣ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸੂਤਰਾਂ ਅਨੁਸਾਰ ਗੁਬਾਰੇ ’ਤੇ ਅੱਤਵਾਦੀ ਜ਼ਾਕਿਰ ਮੂਸਾ ਅਤੇ ਰਾਸ਼ਟਰ ਵਿਰੋਧੀ ਸੰਦੇਸ਼ ਲਿਖਿਆ ਹੋਇਆ ਸੀ। ਸਥਾਨਕ ਲੋਕਾਂ ਨੇ ਗੁਬਾਰੇ ਉੱਤੇ ਲਿਖੇ ਆਜ਼ਾਦੀ ਦੇ ਨਾਅਰੇ ਵੇਖ ਕੇ ਪੁਲਸ ਨੂੰ ਸੂਚਿਤ ਕੀਤਾ । ਸੂਚਨਾ ਮਿਲਦੇ ਹੀ ਮੌਕੇ ਉੱਤੇ ਪਹੁੰਚੀ ਪੁਲਸ ਨੇ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਪਰ ਗੁਬਾਰਾ ਛੱਡਣ ਵਾਲੇ ਦਾ ਕੋਈ ਸੁਰਾਗ ਨਹੀਂ ਮਿਲਿਆ। ਪੁਲਸ ਨੇ ਗੁਬਾਰੇ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Inder Prajapati

This news is Content Editor Inder Prajapati