ਅੱਤਵਾਦ ਵਿਰੁੱਧ ਜੰਗ ''ਚ ਅਸੀਂ ਸ਼੍ਰੀਲੰਕਾ ਦੇ ਨਾਲ : ਨਰਿੰਦਰ ਮੋਦੀ

11/29/2019 5:34:12 PM

ਨਵੀਂ ਦਿੱਲੀ— ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਆ ਰਾਜਪਕਸ਼ੇ ਨੇ ਭਾਰਤ ਦੌਰੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਂਝੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਅੱਤਵਾਦ ਵਿਰੁੱਧ ਜੰਗ 'ਚ ਭਾਰਤ ਦਾ ਸ਼੍ਰੀਲੰਕਾ ਨੂੰ ਅਟਲ ਸਮਰਥਨ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਸੁਭਾਵਿਕ ਹੈ ਕਿ ਅਸੀਂ ਇਕ-ਦੂਜੇ ਦੀ ਸੁਰੱਖਿਆ ਅਤੇ ਚਿੰਤਾਵਾਂ ਨੂੰ ਲੈ ਕੇ ਸੰਵੇਦਨਸ਼ੀਲ ਰਹੀਏ। ਉਨ੍ਹਾਂ ਨੇ ਕਿਹਾ,''ਭਾਰਤ ਨੇ ਹਮੇਸ਼ਾ ਅੱਤਵਾਦ ਦਾ ਵਿਰੋਧ ਕੀਤਾ ਹੈ। ਇਸ ਲਈ ਹਮੇਸ਼ਾ ਕੌਮਾਂਤਰੀ ਭਾਈਚਾਰੇ ਤੋਂ ਕਾਰਵਾਈ ਦੀ ਆਸ ਕੀਤੀ ਹੈ। ਇਸ ਸਾਲ ਈਸਟਰ ਮੌਕੇ ਅੱਤਵਾਦੀਆਂ ਨੇ ਪੂਰੀ ਮਨੁੱਖਤਾ 'ਤੇ ਹਮਲਾ ਕੀਤਾ। ਅੱਤਵਾਦ ਵਿਰੁੱਧ ਲੜਾਈ 'ਚ ਭਾਰਤ ਦਾ ਸਹਿਯੋਗ ਜ਼ਾਹਰ ਕਰਨ ਲਈ ਮੈਂ ਸ਼੍ਰੀਲੰਕਾ ਗਿਆ ਸੀ।''

ਭਾਰਤੀ ਮਛੇਰਿਆਂ ਨੂੰ ਲੈ ਕੇ ਵੀ ਚਰਚਾ ਹੋਈ
ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਤਮਿਲ ਭਾਈਚਾਰੇ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਆਸ ਹੈ ਕਿ ਗੋਟਬਾਆ ਤਮਿਲਾਂ ਦੇ ਮਜ਼ਬੂਤੀਕਰਨ ਲਈ ਕੰਮ ਕਰਨਗੇ। ਮੀਟਿੰਗ ਦੌਰਾਨ ਸ਼੍ਰੀਲੰਕਾ ਵਲੋਂ ਗ੍ਰਿਫਤਾਰ ਭਾਰਤੀ ਮਛੇਰਿਆਂ ਨੂੰ ਲੈ ਕੇ ਵੀ ਚਰਚਾ ਹੋਈ। ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਆ ਰਾਜਪਕਸ਼ੇ ਨੇ ਹਿਰਾਸਤ 'ਚ ਲਈਆਂ ਗਈਆਂ ਮਛੇਰਿਆਂ ਦੀਆਂ ਕਿਸ਼ਤੀਆਂ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ,''ਭਾਰਤ ਦੇ ਪੁਲਸ ਸੰਸਥਾਨਾਂ 'ਚ ਸ਼੍ਰੀਲੰਕਾ ਦੇ ਅਧਿਕਾਰੀ ਪਹਿਲਾਂ ਹੀ ਕਾਊਂਟਰ ਟੈਰਰਿਜ਼ਮ ਦੀ ਟਰੇਨਿੰਗ ਲੈ ਰਹੇ ਹਨ। ਮੈਨੂੰ ਭਰੋਸਾ ਹੈ ਕਿ ਸ਼੍ਰੀਲੰਕਾ ਸਰਕਾਰ ਤਮਿਲਾਂ ਦੀ ਸਮਾਨਤਾ, ਵਿਕਾਸ ਅਤੇ ਸਨਮਾਨ ਲਈ ਪ੍ਰਕਿਰਿਆ ਨੂੰ ਅੱਗੇ ਵਧਾਏਗੀ। ਉੱਤਰ ਅਤੇ ਪੂਰਬ ਸਮੇਤ ਪੂਰੇ ਸ਼੍ਰੀਲੰਕਾ 'ਚ ਭਾਰਤ ਅਤੇ ਭਰੋਸੇਯੋਗ ਹਿੱਸੇਦਾਰ ਬਣੇਗਾ।'' ਇਸ ਦੇ ਨਾਲ ਹੀ ਪੀ.ਐੱਮ. ਮੋਦੀ ਨੇ ਸ਼੍ਰੀਲੰਕਾ ਦੀ ਅਰਥ ਵਿਵਸਥਾ ਨੂੰ ਮਜ਼ਬੂਤੀ ਦੇਣ ਲਈ 400 ਮਿਲੀਅਨ ਡਾਲਰ ਤੱਕ ਦੀ ਲਾਈਨ ਆਫ ਕ੍ਰੇਡਿਟ ਦੀ ਗੱਲ ਕਹੀ।

ਦੋਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਵਿਕਾਸ ਅਟੁੱਟ
ਪੀ.ਐੱਮ. ਮੋਦੀ ਨੇ ਕਿਹਾ ਕਿ ਦੋਹਾਂ ਦੇਸ਼ਾਂ ਦੀ ਤਰੱਕੀ, ਸ਼ਾਂਤੀ ਸੁਰੱਖਿਆ ਲਈ ਅਸੀਂ ਰਾਸ਼ਟਰਪਤੀ ਰਾਜਪਕਸ਼ੇ ਨਾਲ ਕੰਮ ਕਰਨ ਲਈ ਉਤਸੁਕ ਹਾਂ। ਤੁਹਾਨੂੰ ਮਿਲਿਆ ਜਨਾਦੇਸ਼ ਸ਼੍ਰੀਲੰਕਾ ਦੇ ਬਿਹਤਰ ਭਵਿੱਖ ਨੂੰ ਤੈਅ ਕਰੇਗਾ। ਦੋਹਾਂ ਦੇਸ਼ਾਂ ਦੇ ਮਜ਼ਬੂਤ ਸੰਬੰਧਾਂ ਦਾ ਆਧਾਰ ਸੰਸਕ੍ਰਿਤੀ, ਇਤਿਹਾਸਕ ਅਤੇ ਨਸਲੀ ਹੈ। ਦੋਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਵਿਕਾਸ ਅਟੁੱਟ ਹੈ। ਅਸੀਂ ਫੈਸਲਾ ਲਿਆ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਬਹੁਮੁਖੀ ਸਾਂਝੇਦਾਰੀ ਨੂੰ ਮਜ਼ਬੂਤ ਕਰਨਗੇ। ਸਾਨੂੰ ਭਰੋਸਾ ਹੈ ਕਿ ਇਸ ਨਾਲ ਦੋਹਾਂ ਦੇਸ਼ਾਂ ਨੂੰ ਮਜ਼ਬੂਤੀ ਮਿਲੇਗਾ।

ਭਾਰਤ ਹਮੇਸ਼ਾ ਤੋਂ ਸ਼੍ਰੀਲੰਕਾ ਨੂੰ ਮਦਦ ਕਰਦਾ ਰਿਹਾ
ਪੀ.ਐੱਮ. ਮੋਦੀ ਤੋਂ ਬਾਅਦ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਆ ਰਾਜਪਕਸ਼ੇ ਨੇ ਕਿਹਾ ਕਿ ਪੀ.ਐੱਮ. ਮੋਦੀ ਅਤੇ ਮੇਰੇ ਦਰਮਿਆਨ ਕਈ ਅਹਿਮ ਮੁੱਦਿਆਂ 'ਤੇ ਗੱਲ ਹੋਈ। ਦੋਹਾਂ ਦੇਸ਼ਾਂ ਦੀ ਸੁਰੱਖਿਆ ਨੂੰ ਪਹਿਲ ਦੇਣ ਦੀ ਗੱਲ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇੰਟੈਲੀਜੈਂਸ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਭਾਰਤ ਹਮੇਸ਼ਾ ਤੋਂ ਸ਼੍ਰੀਲੰਕਾ ਨੂੰ ਮਦਦ ਕਰਦਾ ਰਿਹਾ ਹੈ। ਸਾਡੇ ਵਿਚ ਆਰਥਿਕ ਸਹਿਯੋਗ ਵਧਾਉਣ ਨੂੰ ਲੈ ਕੇ ਵੀ ਗੱਲ ਹੋਈ ਹੈ।

DIsha

This news is Content Editor DIsha