2022 ਤਕ ਖਤਮ ਹੋ ਜਾਵੇਗਾ ਅੱਤਵਾਦ ਅਤੇ ਨਕਸਲਵਾਦ : ਰਾਜਨਾਥ ਸਿੰਘ

08/19/2017 12:30:06 AM

ਨਵੀਂ ਦਿੱਲੀ— ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਵਿਸ਼ਵਾਸ ਜਤਾਇਆ ਕਿ ਸਾਲ 2022 ਤੱਕ ਅੱਤਵਾਦ, ਨਕਸਲਵਾਦ ਅਤੇ ਵਾਮਪੰਥੀ ਅੱਤਵਾਦ ਦਾ ਖਾਤਮਾ ਹੋ ਜਾਵੇਗਾ। ਸਿੰਘ ਨੇ ਇੱਕ ਪ੍ਰੋਗਰਾਮ 'ਚ ਕਿਹਾ ਕਿ ਸਾਲ 2022 ਤਕ ਕਸ਼ਮੀਰ ਮੁੱਦੇ ਦੇ ਨਾਲ-ਨਾਲ ਅੱਤਵਾਦ, ਨਕਸਲਵਾਦ ਅਤੇ ਵਾਮਪੰਥੀ ਅੱਤਵਾਦ ਦਾ ਹੱਲ ਕੱਢ ਲਿਆ ਜਾਵੇਗਾ।
ਉਨ੍ਹਾਂ ਨੇ ਸੰਕਲਪ ਨਾਲ ਸਿੱਧੀ-ਨਿਊ ਇੰਡਿਆ ਮੂਵਮੈਂਟ: 2017-2022 ਨਵੇਂ ਭਾਰਤ ਦੇ ਨਿਰਮਾਣ ਪ੍ਰੋਗਰਾਮ ਮੌਕੇ 'ਤੇ ਸਾਰਿਆਂ ਨੂੰ ਭਾਰਤ ਨੂੰ ਸਵੱਛ, ਗਰੀਬੀ ਰਹਿਤ, ਭ੍ਰਿਸ਼ਟਾਚਾਰ ਰਹਿਤ, ਅੱਤਵਾਦ ਰਹਿਤ ਅਤੇ ਜਾਤੀਵਾਦ ਰਹਿਤ ਭਾਰਤ ਬਣਾਉਣ ਦੀ ਸਹੁੰ ਦਿਵਾਈ।
ਗ੍ਰਹਿ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਸਫਾਈ ਦੇ ਮਹੱਤਵ ਨੂੰ ਪਹਿਚਾਨ ਕੇ ਇਸ ਨੂੰ ਇੱਕ ਅਭਿਆਨ ਦਾ ਰੂਪ ਦਿੱਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਇੱਕ ਜਨ ਅੰਦੋਲਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਾਉਣ ਦੀ ਰਾਜਨੀਤੀ ਨਹੀਂ ਕਰਦੀ, ਸਗੋਂ ਰਾਸ਼ਟਰ ਨਿਰਮਾਣ ਅਤੇ ਵਿਕਾਸ ਦੀ ਸਿਆਸਤ ਕਰਦੀ ਹੈ।