ਸਚਿਨ ਤੇਂਦੁਲਕਰ ਨੇ ਕਿਸਾਨ ਦੀ ਧੀ ਦੇ ਡਾਕਟਰ ਬਣਨ ਦੇ ਸੁਫ਼ਨੇ ਨੂੰ ਲਾਏ ਖੰਭ, ਦੀਪਤੀ ਨੇ ਕਿਹਾ- ‘ਧੰਨਵਾਦ’

07/28/2021 3:10:11 PM

ਮੁੰਬਈ (ਭਾਸ਼ਾ)— ਦਿੱਗਜ਼ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਫਿਰ ਤੋਂ ਪਰਉਪਕਾਰ ਦੀ ਆਪਣੀ ਭਾਵਨਾ ਵਿਖਾਉਂਦੇ ਹੋਏ ਇਕ ਗਰੀਬ ਕਿਸਾਨ ਦੀ ਧੀ ਦੀਪਤੀ ਵਿਸ਼ਵਾਸਰਾਵ ਦਾ ਮੈਡੀਕਲ ਦੀ ਪੜ੍ਹਾਈ ਕਰਨ ਦਾ ਸੁਫ਼ਨਾ ਪੂਰਾ ਕਰਨ ’ਚ ਮਦਦ ਕੀਤੀ ਹੈ। ਦੀਪਤੀ ਦੀ ਸਖ਼ਤ ਮਿਹਨਤ ਨੇ ਵੀ ਉਸ ਨੂੰ ਉਸ ਦੇ ਮੁਕਾਮ ਤੱਕ ਪਹੁੰਚਾਇਆ। ਆਪਣੀਆਂ ਬੋਰਡ ਦੇ ਇਮਤਿਹਾਨ ਵਿਚ ਉਸ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਰਾਸ਼ਟਰੀ ਯੋਗਤਾ ਸਹਿ ਦਾਖ਼ਲਾ ਪ੍ਰੀਖਿਆ (ਐੱਨ. ਈ. ਈ. ਟੀ.) ਨੂੰ ਸਫ਼ਲਤਾਪੂਰਵਕ ਪਾਸ ਕੀਤਾ। ਉਸ ਨੇ ਅਕੋਲਾ ਵਿਚ ਸਰਕਾਰੀ ਮੈਡੀਕਲ ਕਾਲਜ ’ਚ ਦਾਖ਼ਲਾ ਲਿਆ ਸੀ। ਦੀਪਤੀ ਲਈ ਇਹ ਕਾਫ਼ੀ ਨਹੀਂ ਸੀ। ਆਰਥਿਕ ਤੰਗੀ ਦੀਪਤੀ ਦੇ ਸੁਫ਼ਨਿਆਂ ’ਚ ਰੋੜ੍ਹਾ ਬਣ ਰਹੀ ਸੀ। ਪਿਤਾ ਘੱਟ ਆਮਦਨੀ ਕਾਰਨ ਫ਼ੀਸਾਂ ਅਤੇ ਹੋਰ ਖਰਚੇ ਕਰਨ ’ਚ ਅਸਮਰੱਥ ਸਨ। ਜਦੋਂ ਦੀਪਤੀ ਉਮੀਦ ਗੁਆ ਰਹੀ ਸੀ ਤਾਂ ਤੇਂਦੁਲਕਰ ਉਸ ਦੀ ਮਦਦ ਲਈ ਅੱਗੇ ਆਏ। 

ਇਹ ਖ਼ਬਰ ਪੜ੍ਹੋ- ਖੁਸ਼ਖ਼ਬਰੀ: ਅਗਲੇ ਮਹੀਨੇ ਆ ਸਕਦੀ ਹੈ ਬੱਚਿਆਂ ਲਈ ਕੋਰੋਨਾ ਵੈਕਸੀਨ

 

ਇਕ ਗੈਰ-ਸਰਕਾਰੀ ਸੰਗਠਨ ‘ਸੇਵਾ ਸਹਿਯੋਗ ਫਾਊਂਡੇਸ਼ਨ’ ਨੇ ਟਵੀਟ ਕੀਤਾ ਕਿ ਮਹਾਰਾਸ਼ਟਰ ਦੇ ਸ਼ਹਿਰ ਰਤਰਾਗਿਰੀ ਦੇ ਜ਼ਾਇਰੇ ਪਿੰਡ ਦੀ ਦੀਪਤੀ ਹੁਣ ਆਪਣੇ ਪਿੰਡ ਦੀ ਪਹਿਲੀ ਡਾਕਟਰ ਬਣਨ ਲਈ ਤਿਆਰ ਹੈ। ਸਚਿਨ ਤੇਂਦੁਲਕਰ ਦਾ ਧੰਨਵਾਦ। ਦੀਪਤੀ ਦਾ ਮੈਡੀਕਲ ਕਾਲਜ ’ਚ ਜਾਣ ਦਾ ਸੁਫ਼ਨਾ ਹੁਣ ਪੂਰਾ ਹੋਣ ਜਾ ਰਿਹਾ ਹੈ। ਦੀਪਤੀ ਅਤੇ ਕਈ ਹੋਰ ਵਿਦਿਆਰਥੀਆਂ ਦੀ ਯਾਤਰਾ ਦਾ ਹਿੱਸਾ ਬਣਨ ਲਈ ਸਚਿਨ ਤੁਹਾਡਾ ਧੰਨਵਾਦ। ਇਸ ਟਵੀਟ ਨਾਲ ਸਾਂਝਾ ਕੀਤੇ ਗਏ ਵੀਡੀਓ ’ਚ ਦੀਪਤੀ ਨੇ ਵੀ ਤੇਂਦੁਲਕਰ ਦੇ ਸਹਿਯੋਗ ਲਈ ਧੰਨਵਾਦ ਜ਼ਾਹਰ ਕੀਤਾ ਹੈ। 

ਇਹ ਖ਼ਬਰ ਪੜ੍ਹੋ-  ਕੋਰੋਨਾ ਆਫ਼ਤ: ਦੇਸ਼ ’ਚ 4 ਲੱਖ ਦੇ ਕਰੀਬ ਪੁੱਜੀ ਸਰਗਰਮ ਮਰੀਜ਼ਾਂ ਦੀ ਗਿਣਤੀ

ਆਪਣੇ ਵੀਡੀਓ ਸੰਦੇਸ਼ ’ਚ ਦੀਪਤੀ ਨੇ ਕਿਹਾ ਕਿ ਮੈਂ ਸਚਿਨ ਤੇਂਦੁਲਕਰ ਫਾਊਂਡੇਸ਼ਨ ਦੀ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ। ਸਕਾਲਰਸ਼ਿਪ ਨੇ ਮੇਰੇ ਸਾਰੇ ਵਿੱਤੀ ਬੋਝ ਨੂੰ ਹਲਕਾ ਕਰ ਦਿੱਤਾ ਹੈ, ਜਿਸ ਨਾਲ ਮੈਂ ਆਪਣੀ ਪੜ੍ਹਾਈ ’ਤੇ ਵੱਧ ਲੱਗਾ ਸਕੀ। ਡਾਕਟਰ ਬਣਨ ਦਾ ਮੇਰਾ ਸੁਫ਼ਨਾ ਹੁਣ ਅੱਗੇ ਵੱਧ ਰਿਹਾ ਹੈ ਅਤੇ ਸਰਕਾਰੀ ਮੈਡੀਕਲ ਕਾਲਜ ਅਕੋਲਾ ਵਿਖੇ ਹਕੀਕਤ ਬਣਦਾ ਜਾ ਰਿਹਾ ਹੈ। ਮੈਂ ਵਾਅਦਾ ਕਰਦੀ ਹਾਂ ਕਿ ਸਖ਼ਤ ਮਿਹਨਤ ਕਰਾਂਗੀ ਅਤੇ ਇਕ ਦਿਨ ਮੈਂ ਹੋਰ ਹੁਨਰਮੰਦ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ’ਚ ਮਦਦ ਕਰਾਂਗੀ, ਜਿਵੇਂ ਕਿ ਸਚਿਨ ਤੇਂਦੁਲਕਰ ਫਾਊਂਡੇਸ਼ਨ ਨੇ ਮੇਰੇ ਮਦਦ ਕੀਤੀ।

ਇਹ ਖ਼ਬਰ ਪੜ੍ਹੋ-  ਜੰਮੂ-ਕਸ਼ਮੀਰ: ਕਿਸ਼ਤਵਾੜ ’ਚ ਕੁਦਰਤ ਦਾ ਕਹਿਰ, 4 ਲੋਕਾਂ ਦੀ ਮੌਤ, ਕਈ ਲਾਪਤਾ

ਓਧਰ ਤੇਂਦੁਲਕਰ ਨੇ ਇਸ ਸੰਦਰਭ ਵਿਚ ਕਿਹਾ ਕਿ ਦੀਪਤੀ ਦੀ ਯਾਤਰਾ ਕਿਸੇ ਦਾ ਸੁਫ਼ਨਿਆਂ ਦਾ ਪਿੱਛਾ ਕਰਨ ਅਤੇ ਉਨ੍ਹਾਂ ਨੂੰ ਹਕੀਕਤ ਵਿਚ ਬਦਲਣ ਦਾ ਸ਼ਾਨਦਾਰ ਉਦਾਹਰਣ ਹੈ। ਉਨ੍ਹਾਂ ਦੀ ਕਹਾਣੀ ਹੋਰਨਾਂ ਨੂੰ ਵੀ ਆਪਣਾ ਟੀਚਾ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਦੀਪਤੀ ਨੂੰ ਭਵਿੱਖ ਲਈ ਮੇਰੀਆਂ ਢੇਰ ਸਾਰੀਆਂ ਸ਼ੁੱਭਕਾਮਨਾਵਾਂ।

Tanu

This news is Content Editor Tanu