ਹਿਮਾਚਲ: ਕਾਂਗੜਾ ’ਚ ਸਵੇਰੇ 4 ਤੋਂ ਰਾਤ 10 ਵਜੇ ਖੁੱਲ੍ਹੇ ਰਹਿਣਗੇ ਮੰਦਰ, ਸ਼ਰਧਾਲੂ ਕਰ ਸਕਣਗੇ ਦਰਸ਼ਨ

07/19/2021 5:45:37 PM

ਧਰਮਸ਼ਾਲਾ— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹਾ ਦੇ ਸ਼ਕਤੀਪੀਠਾਂ ਅਤੇ ਹੋਰ ਮੰਦਰਾਂ ’ਚ ਕੋਵਿਡ-19 ਕਾਰਨ ਸਮਾਜਿਕ ਦੂਰੀ ਯਕੀਨੀ ਕਰਨ ਲਈ ਸ਼ਰਧਾਲੂਆਂ ਲਈ ਮੰਦਰਾਂ ’ਚ ਦਰਸ਼ਨਾਂ ਦਾ ਸਮਾਂ ਵਧਾ ਦਿੱਤਾ ਹੈ। ਹੁਣ ਮੰਦਰ ਦਰਸ਼ਨਾਂ ਲਈ ਸਵੇਰੇ 4 ਵਜੇ ਖੁੱਲ੍ਹਣਗੇ ਅਤੇ ਰਾਤ ਨੂੰ 10 ਵਜੇ ਬੰਦ ਹੋਣਗੇ। ਜ਼ਿਲ੍ਹਾ ਡਿਪਟੀ ਕਮਿਸ਼ਨਰ ਡਾ. ਨਿਪੁੰਨ ਜ਼ਿੰਦਲ ਨੇ ਆਫ਼ਤ ਪ੍ਰਬੰਧਨ ਐਕਟ ਤਹਿਤ ਆਦੇਸ਼ ਵੀ ਜਾਰੀ ਕਰ ਦਿੱਤੇ ਹਨ।

ਡਿਪਟੀ ਕਮਿਸ਼ਨਰ ਮੁਤਾਬਕ ਮੰਦਰਾਂ ’ਚ ਦਰਸ਼ਨਾਂ ਲਈ ਸਮਾਜਿਕ ਦੂਰੀ ਬਹੁਤ ਜ਼ਰੂਰੀ ਹੈ ਅਤੇ ਇਸ ਦੇ ਚੱਲਦੇ ਸਮਾਂ ਵਧਾਇਆ ਗਿਆ ਹੈ, ਤਾਂ ਕਿ ਮੰਦਰਾਂ ’ਚ ਸ਼ਰਧਾਲੂਆਂ ਦੀ ਭੀੜ ਇਕੱਠੀ ਨਾ ਹੋਵੇ। ਮੰਦਰਾਂ ’ਚ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਯਕੀਨੀ ਕਰਨ ਲਈ ਪਹਿਲਾਂ ਤੋਂ ਹੀ ਨਿਰਦੇਸ਼ ਦਿੱਤੇ ਗਏ ਹਨ। ਸੈਨੇਟਾਈਜ਼ਰ ਤੋਂ ਲੈ ਕੇ ਮਾਸਕ ਤੱਕ ਵੀ ਉਪਲੱਬਧ ਕਰਵਾਏ ਗਏ ਹਨ, ਤਾਂ ਕਿ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ। ਉਨ੍ਹਾਂ ਮੁਤਾਬਕ ਮੰਦਰ ਪ੍ਰਸ਼ਾਸਨ ਨੂੰ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਈ ਜ਼ਰੂਰੀ ਨਿਰਦੇਸ਼ ਵੀ ਦਿੱਤੇ ਗਏ ਹਨ।

Tanu

This news is Content Editor Tanu