ਲਾਲੂ ਪਰਿਵਾਰ ਨੂੰ ਨਵਾਂ ਝਟਕਾ, ਤੇਜ਼ ਪ੍ਰਤਾਪ ਦੇ ਪੈਟਰੋਲ ਪੰਪ ਦਾ ਲਾਇਸੈਂਸ ਰੱਦ

07/21/2017 10:33:37 AM

ਪਟਨਾ— ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਅਜੇ ਤੇਜਸਵੀ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਿਆ ਨਹੀਂ ਸੀ ਕਿ ਲਾਲੂ ਦਾ ਦੂਜਾ ਬੇਟਾ ਵੀ ਪਰੇਸ਼ਾਨੀ 'ਚ ਆ ਗਿਆ। ਦਰਅਸਲ ਤੇਜ਼ ਪ੍ਰਤਾਪ ਦੇ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਹੋ ਗਿਆ ਹੈ। ਅਦਾਲਤ ਨੇ ਉਨ੍ਹਾਂ ਦੇ ਪਟਨਾ ਦੇ ਬੇਉਰ ਇਲਾਕੇ 'ਚ ਸਥਿਤ ਪੈਟਰੋਲ ਪੰਪ ਦਾ ਲਾਇਸੈਂਸ ਰੱਦ ਕਰਨ ਦੇ ਭਾਰਤ ਪੈਟਰੋਲੀਅਮ ਦੇ ਨਿਰਦੇਸ਼ 'ਤੇ ਲੱਗਾ ਸਟੇਅ ਸਬਜਜ-11 ਵਾਪਸ ਲੈ ਲਿਆ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਹੁਣ ਤੇਜ਼ ਪ੍ਰਤਾਪ ਦਾ ਪੈਟਰੋਲ ਪੰਪ ਦਾ ਵੰਡ ਰੱਦ ਮੰਨਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਭਾਜਪਾ ਨੇ ਦੋਸ਼ ਲਾਇਆ ਸੀ ਕਿ ਤੇਜ਼ ਪ੍ਰਤਾਪ ਨੇ ਧੋਖਾਧੜੀ ਕਰ ਕੇ ਦੂਜੇ ਦੀ ਜ਼ਮੀਨ ਨੂੰ ਆਪਣੀ ਦੱਸ ਕੇ ਭਾਰਤ ਪੈਟਰੋਲੀਅਮ ਤੋਂ ਪੈਟਰੋਲ ਪੰਪ ਲਾਇਸੈਂਸ ਹਾਸਲ ਕਰ ਲਿਆ ਹੈ। ਇਸ ਤੋਂ ਬਾਅਦ ਭਾਰਤ ਪੈਟਰੋਲੀਅਮ ਨੇ ਇਸ ਮਾਮਲੇ ਦੀ ਜਾਂਚ ਕਰ ਕੇ ਪੈਟਰੋਲ ਪੰਪ ਦਾ ਵੰਡ ਰੱਦ ਕਰ ਦਿੱਤਾ ਸੀ।