ਤੇਜ ਪ੍ਰਤਾਪ-ਐਸ਼ਵਰਿਆ ਦੇ ਘਰ ਹੋਈ ਸੰਗੀਤ ਅਤੇ ਮਹਿੰਦੀ ਦੀ ਰਸਮ

05/10/2018 10:59:25 AM

ਬਿਹਾਰ— ਰਾਜਦ ਸੁਪਰੀਮੋ ਲਾਲੂ ਪ੍ਰਸਾਦ ਦੇ ਵੱਡੇ ਬੇਟੇ ਤੇਜ ਪ੍ਰਤਾਪ ਅਤੇ ਚੰਦਰੀਕਾ ਰਾਏ ਦੀ ਬੇਟੀ ਐਸ਼ਵਰਿਆ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਬੁੱਧਵਾਰ ਨੂੰ ਮਹਿੰਦੀ ਦਾ ਪ੍ਰੋਗਰਾਮ ਹੋਇਆ। ਸੰਗੀਤ ਅਤੇ ਮਹਿੰਦੀ ਦੇ ਪ੍ਰੋਗਰਾਮ 'ਚ ਦੋਵਾਂ ਪੱਖਾਂ ਵੱਲੋਂ ਵਿਸ਼ੇਸ਼ ਤਿਆਰੀ ਕੀਤੀ ਗਈ ਸੀ। ਜਿੱਥੇ ਇਕ ਪਾਸੇ ਤੇਜ ਪ੍ਰਤਾਪ ਲਾੜੇ ਦੇ ਬਣੇ ਮੰਚ 'ਤੇ ਆਪਣੇ ਸਾਥੀਆਂ ਅਤੇ ਪਰਿਵਾਰਕ ਮੈਬਰਾਂ ਨਾਲ ਬੈਠੇ ਸਨ, ਉਥੇ ਹੀ ਦੂਜੇ ਪਾਸੇ ਐਸ਼ਵਰਿਆ ਵੀ ਲਾੜੀ ਲਈ ਬਣਾਏ ਖਾਸ ਮੰਚ 'ਤੇ ਆਪਣੀਆਂ ਸਹੇਲੀਆਂ ਅਤੇ ਭੈਣਾਂ ਨਾਲ ਮਹਿੰਦੀ ਲਗਵਾ ਰਹੀ ਸੀ। 


ਤੇਜ ਪ੍ਰਤਾਪ ਨੀਲੇ ਰੰਗ ਦੇ ਕੁੱੜਤੇ ਦੇ ਉਪਰ ਪੀਲੀ ਜੈਕੇਟ ਪਾਏ ਬਹੁਤ ਖੁਸ਼ ਨਜ਼ਰ ਆ ਰਹੇ ਸਨ ਅਤੇ ਐਸ਼ਵਰਿਆ ਵੀ ਹਰੇ ਰੰਗ ਦੀ ਸਾੜੀ ਪਾ ਕੇ ਸਹੇਲੀਆਂ ਨਾਲ ਮਹਿੰਦੀ ਲਗਵਾਉਂਦੇ ਹੋਏ ਖੁਸ਼ ਹੋ ਰਹੀ ਸੀ। ਚੰਦਰੀਕਾ ਰਾਏ ਦੇ ਘਰ ਆਯੋਜਿਤ ਪ੍ਰੋਗਰਾਮ 'ਚ ਸੰਗੀਤ ਦਾ ਵੀ ਖਾਸ ਇੰਤਜ਼ਾਮ ਸੀ। ਪ੍ਰੋਗਰਾਮ ਦੌਰਾਨ ਐਸ਼ਵਰਿਆ ਦੀਆਂ ਭੈਣਾਂ ਅਤੇ ਸਹੇਲੀਆਂ ਡਾਂਸ ਕਰ ਰਹੀਆਂ ਸਨ। ਐਸ਼ਵਰਿਆ ਦੀ ਮਾਂ ਨੇ ਦੱਸਿਆ ਕਿ ਸੰਗੀਤ ਅਤੇ ਮਹਿੰਦੀ ਪ੍ਰੋਗਰਾਮ 'ਚ ਬਹੁਤ ਕਰੀਬੀ ਲੋਕਾਂ ਨੂੰ ਹੀ ਬੁਲਾਇਆ ਗਿਆ ਸੀ। ਹੁਣ 10 ਯਾਨੀ ਵੀਰਵਾਰ ਨੂੰ ਕੋਈ ਰਸਮ ਨਹੀਂ ਹੈ। ਇਸ ਦੇ ਬਾਅਦ 11 ਮਈ ਨੂੰ ਹਲਦੀ ਦੀ ਰਸਮ ਹੋਵੇਗੀ ਅਤੇ 12 ਨੂੰ ਵਿਆਹ ਹੋਵੇਗਾ। 
ਤੇਜ ਪ੍ਰਤਾਪ ਅਤੇ ਐਸ਼ਵਰਿਆ ਦੇ ਵਿਆਹ 'ਚ ਲਾਲੂ ਪ੍ਰਸਾਦ ਦੇ ਸ਼ਾਮਲ ਹੋਣ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਪੈਰੋਲ ਮਿਲਣ 'ਚ ਦੇਰੀ ਹੋਣ ਕਾਰਨ ਬੁੱਧਵਾਰ ਨੂੰ ਲਾਲੂ ਪ੍ਰਸਾਦ ਪਟਨਾ ਨਹੀਂ ਪੁੱਜ ਸਕੇ।