ਟੀਚਰ ਨੇ ਕੀਤੀ ਬੇਟੀ ਨਾਲ ਛੇੜਛਾੜ, ਪਿਤਾ ਨੇ ਫਾਂਸੀ ਲਗਾ ਕੇ ਦਿੱਤੀ ਜਾਨ

10/14/2019 4:25:56 PM

ਸਾਗਰ— ਸਾਗਰ ਜ਼ਿਲੇ ਦੇ ਪਿਪਰੀਆ ਪਚਾਰ ਇਲਾਕੇ 'ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। 10ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਇਕ ਟੀਚਰ 'ਤੇ ਛੇੜਛਾੜ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਬਿਜਲੀ ਦੇ ਖੰਭੇ ਨਾਲ ਲਟਕ ਕੇ ਜਾਨ ਦੇ ਦਿੱਤੀ। ਇਸ ਬਾਰੇ ਪੁਲਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਘਟਨਾ ਨਾਲ ਇਲਾਕੇ 'ਚ ਸੰਨਾਟਾ ਛਾ ਗਿਆ। ਉੱਥੇ ਹੀ ਗੁੱਸਾਏ ਪਰਿਵਾਰ ਵਾਲਿਆਂ ਨੇ ਵਿਰੋਧ ਪ੍ਰਦਰਸ਼ਨ ਕਰ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
 

ਦੋਸ਼ੀ 'ਤੇ ਦਰਜ ਕੇਸ ਵਾਪਸ ਲੈਣ ਦਾ ਬਣਾ ਰਹੇ ਸੀ ਦਬਾਅ
ਦੱਸਿਆ ਜਾ ਰਿਹਾ ਹੈ ਕਿ ਪਿਤਾ ਨੇ ਸ਼ਨੀਵਾਰ ਨੂੰ ਇਹ ਕਦਮ ਇਸ ਲਈ ਚੁੱਕਿਆ, ਕਿਉਂਕਿ ਬੱਚੀ ਦੇ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰ ਦੋਸ਼ੀ ਦਿਲੀਪ ਜੈਨ ਦਾ ਬਚਾਅ ਕਰ ਰਹੇ ਸਨ। ਬੱਚੀ ਨੇ ਪਿਛਲੇ ਮਹੀਨੇ ਟੀਚਰ 'ਤੇ ਛੇੜਛਾੜ ਦਾ ਦੋਸ਼ ਲਗਾਇਆ ਸੀ। ਬੱਚੀ ਦੇ ਪਿਤਾ ਨੇ ਸੁਸਾਈਡ ਨੋਟ 'ਚ ਸਕੂਲ ਦੇ ਪ੍ਰਿੰਸੀਪਲ ਅਤੇ ਦੂਜੇ ਸਟਾਫ 'ਤੇ ਦੋਸ਼ ਲਗਾਇਆ ਹੈ ਕਿ ਉਹ ਲੋਕ ਉਨ੍ਹਾਂ ਦੇ ਉੱਪਰ ਦੋਸ਼ੀ 'ਤੇ ਦਰਜ ਕੇਸ ਵਾਪਸ ਲੈਣ ਦਾ ਦਬਾਅ ਬਣਾ ਰਹੇ ਸਨ।
 

ਪਰਿਵਾਰ ਵਾਲਿਆਂ ਨੇ ਸੜਕ ਜਾਮ ਕਰ ਕੇ ਕੀਤਾ ਪ੍ਰਦਰਸ਼ਨ
ਗੋਠਕੋਟਾ ਪੁਲਸ ਸਟੇਸ਼ਨ ਦੇ ਇੰਚਾਰਜ ਕਮਲੇਸ਼ ਕਲਚੁਰੀ ਨੇ ਦੱਸਿਆ,''ਉਨ੍ਹਾਂ ਨੇ ਬਿਜਲੀ ਦੇ ਖੰਭੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ। ਅਸੀਂ ਹਰ ਪਹਿਲੂ ਨਾਲ ਮਾਮਲੇ ਦੀ ਜਾਂਚ ਕਰਾਂਗੇ। ਅਸੀਂ ਸੁਸਾਈਡ ਨੋਟ ਨੂੰ ਵੀ ਵੈਰੀਫਾਈ ਕਰਾਂਗੇ ਅਤੇ ਇਸ ਦੇ ਆਧਾਰ 'ਤੇ ਕਾਰਵਾਈ ਕਰਾਂਗੇ।'' ਬੱਚੀ ਦੇ ਪਿਤਾ ਦੀ ਮੌਤ ਤੋਂ ਬਾਅਦ ਨਾਰਾਜ਼ ਪਰਿਵਾਰ ਵਾਲਿਆਂ ਨੇ ਸੜਕ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਅਤੇ ਦੋਸ਼ੀ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ। ਪੀੜਤ ਪਰਿਵਾਰ ਦੇ ਇਕ ਮੈਂਬਰ ਨੇ ਕਿਹਾ,''ਸਾਨੂੰ ਨਿਆਂ ਚਾਹੀਦਾ। ਉਨ੍ਹਾਂ ਨੇ ਸਾਡੀ ਬੇਟੀ ਨਾਲ ਗਲਤ ਕੀਤਾ। ਉਨ੍ਹਾਂ ਨੇ ਸਾਡੇ ਭਰਾ ਨੂੰ ਮਾਰ ਦਿੱਤਾ। ਸਾਨੂੰ ਇਨਸਾਫ਼ ਚਾਹੀਦਾ।''

DIsha

This news is Content Editor DIsha