ਕਲਾਸ ''ਚ ਸ਼ੌਰ ਮਚਾਉਣ ''ਤੇ ਭੜਕੇ ਟੀਚਰ ਨੇ 6 ਸਾਲਾ ਵਿਦਿਆਰਥੀ ਦਾ ਪਾੜਿਆ ਸਿਰ

11/21/2017 11:55:44 AM

ਗੋਰਖਪੁਰ— ਸ਼ੁੱਕਰਵਾਰ ਨੂੰ ਇਕ ਟੀਚਰ ਨੇ ਜਮਾਤ ਦੇ 3 ਵਿਦਿਆਰਥੀਆਂ ਦੀ ਕੁੱਟਮਾਰ ਕਰ ਦਿੱਤੀ। ਗੁੱਸੇ 'ਚ ਆ ਕੇ ਇਕ ਵਿਦਿਆਰਥੀ ਦਾ ਸਿਰ ਦੀਵਾਰ ਨਾਲ ਮਾਰ ਕੇ ਪਾੜ ਦਿੱਤਾ। ਵਿਦਿਆਰਥੀ ਦੇ ਪਰਿਵਾਰਕ ਮੈਬਰਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।


ਮਾਮਲਾ ਪਟਨਾ ਪਿੰਡ ਦਾ ਹੈ। ਜਿੱਥੇ ਸ਼ਨੀਵਾਰ ਨੂੰ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਦੇ ਡ.ਨੀਲਰਤਨ ਵਿਸ਼ਵਾਸ ਨੇ ਦੱਸਿਆ ਕਿ ਮੇਰਾ 6 ਸਾਲ ਦਾ ਬੇਟਾ ਮਹਾਨੰਦ ਪਿੰਡ ਦੇ ਸਕੂਲ 'ਚ 3 ਕਲਾਸ 'ਚ ਪੜ੍ਹਦਾ ਹੈ। ਸ਼ੁੱਕਰਵਾਰ ਨੂੰ ਜਮਾਤ 'ਚ ਅਧਿਆਪਕ ਦੇ ਨਾਲ ਹੋਣ ਕਾਰਨ ਬੱਚੇ ਸ਼ੋਰ ਮਚ ਰਹੇ ਸੀ। ਉਸੀ ਸਮੇਂ ਗਣੇਸ਼ ਦੱਤ ਸ਼ੁਕਲ ਆਉਂਦੇ ਹੀ ਬਿਨਾਂ ਕੁਝ ਪੁੱਛੇ ਮੇਰੇ ਬੇਟੇ ਨੂੰ ਡੰਡਿਆਂ, ਲੱਤਾਂ ਅਤੇ ਘਸੁੰਨਾਂ ਨਾਲ ਮਾਰਨ ਲੱਗੇ। ਉਹ ਚਿਲਾਉਂਦਾ ਰਿਹਾ। ਉਸ ਦਾ ਸਿਰ ਫੜ ਕੇ ਦੀਵਾਰ ਨਾਲ ਮਾਰ ਦਿੱਤਾ। ਪਰਿਵਾਰਕ ਮੈਬਰਾਂ ਨੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।