ਆਸਮਾਨ 'ਚ ਉੱਡਣਗੀਆਂ ਟੈਕਸੀਆਂ, ਉਬੇਰ ਨੇ ਨਾਸਾ ਨਾਲ ਮਿਲਾਇਆ ਹੱਥ

11/10/2017 12:49:38 AM

ਨਵੀਂ ਦਿੱਲੀ— ਐਪ ਰਾਹੀ ਟੈਕਸੀ ਬੁੱੱਕ ਕਰਵਾਉਣ ਦੀ ਸੁਵਿਧਾ ਦੇਣ ਵਾਲੀ ਕੰਪਨੀ ਉਬੇਰ ਨੇ ਬੁੱਧਵਾਰ ਨੂੰ ਫਲਾਇੰਗ ਟੈਕਸੀਆਂ ਨੂੰ ਵਿਕਸਿਤ ਕਰਨ ਲਈ ਅਮਰੀਕਾ ਦੇ ਪ੍ਰਮੁੱਖ ਪੁਲਾੜ ਸੰਗਠਨ ਨਾਸਾ ਨਾਲ ਹੱਥ ਮਿਲਿਆ ਹੈ। ਇਸ ਦਾ ਕਿਰਾਇਆ ਆਮ ਟੈਕਸੀ ਯਾਤਰਾ ਦੇ ਬਰਾਬਰ ਰੱਖਿਆ ਜਾਵੇਗਾ। ਇਸ ਟੈਕਸੀ ਸਰਵਿਸ ਲਈ ਕੋਈ ਵਾਧੂ ਚਾਰਜ ਨਹੀਂ ਦੇਣਾ ਹੋਵੇਗਾ।

ਕੰਪਨੀ ਨੇ ਐਲਾਨ ਕੀਤਾ ਕਿ ਉਸ ਦੀ ਪਹਿਲਾਂ ਐਲਾਨ ਕੀਤੀ ਗਈ ਉਬੇਰ ਏਅਰ ਪਾਇਲਟ ਯੋਜਨਾ 'ਚ ਲਾਸ ਏਂਜਲਸ ਵੀ ਭਾਗੀਦਾਰ ਹੋਵੇਗਾ। ਇਸ ਤੋਂ ਪਹਿਲਾਂ ਡਲਾਸ ਫੋਰਟ-ਵਰਥ, ਟੈਕਸਾਸ ਤੇ ਦੁਬਈ ਇਸ 'ਚ ਸ਼ਾਮਲ ਹੋ ਚੁੱਕਾ ਹੈ। ਉਬੇਰ ਨੇ ਇਕ ਬਿਆਨ 'ਚ ਕਿਹਾ, ਨਾਸਾ ਦੀ ਯੂ.ਟੀ.ਐੱਮ. ਮਨੁੱਖ ਰਹਿਤ ਆਵਾਜਾਈ ਪ੍ਰਬੰਧਨ ਯੋਜਨਾ 'ਚ ਉਬੇਰ ਦੀ ਭਾਗੀਦਾਰੀ ਕੰਪਨੀ ਦੇ 2020 ਤਕ ਅਮਰੀਕਾ ਦੇ ਕੁਝ ਸ਼ਹਿਰਾਂ 'ਚ ਉਬੇਰ ਏਅਰ ਦੀ ਹਵਾਈ ਸੇਵਾ ਪ੍ਰਯੋਗਿਕ ਤੌਰ 'ਤੇ ਸ਼ੁਰੂ ਕਰਨ ਦੇ ਟੀਚੇ ਨੂੰ ਪਾਉਣ 'ਚ ਮਦਦ ਕਰੇਗੀ।
ਦੱਸ ਦਈਏ ਕਿ ਉਬੇਰ ਨਾਸਾ ਨਾਲ ਹੋਰ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਨੂੰ ਵੀ ਤਲਾਸ਼ ਰਿਹਾ ਹੈ। ਬੁਲਾਰੇ ਮੈਥਿਊ ਵਿੰਗ ਨੇ ਦੱਸਿਆ ਕਿ ਮੁੱਡਲੀ ਉਡਾਣਾਂ ਦੌਰਾਨ ਟੈਕਸੀ 'ਚ ਇਕ ਪਾਇਲਟ ਹੋਵੇਗਾ ਪਰ ਭਵਿੱਖ 'ਚ ਇਹ ਆਯੋਮੈਟਿਕ ਹੋ ਸਕਦੀ ਹੈ।