ਤਾਮਿਲਨਾਡੂ ਦੇ ਕਈ ਜ਼ਿਲਿਆਂ ''ਚ ਭਾਰੀ ਬਾਰਸ਼, ਸਕੂਲ-ਕਾਲਜ ਬੰਦ

10/30/2019 11:36:59 AM

ਚੇਨਈ— ਤਾਮਿਲਨਾਡੂ ਦੇ 6 ਜ਼ਿਲੇ ਭਾਰੀ ਬਾਰਸ਼ ਦਾ ਸਾਹਮਣਾ ਕਰ ਰਹੇ ਹਨ। ਰਾਮਨਾਥਪੁਰਮ ਅਤੇ ਮਦੁਰੈ ਸਮੇਤ ਕਈ ਜ਼ਿਲਿਆਂ 'ਚ ਸਾਰੇ ਸਕੂਲਾਂ ਨੂੰ ਲਗਾਤਾਰ ਹੋ ਰਹੀ ਬਾਰਸ਼ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇੱਥੇ ਹੋ ਰਹੀ ਬਾਰਸ਼ ਕਾਰਨ ਆਮ ਜਨਜਨੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਬਾਰਸ਼ ਕਾਰਨ ਲੋਕਾਂ ਨੂੰ ਆਪਣਾ ਰੋਜ਼ਾਨਾ ਦੇ ਕੰਮਕਾਰ 'ਚ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰਾਮਨਾਥਪੁਰਮ ਅਤੇ ਮਦੁਰੈ ਤੋਂ ਇਲਾਵਾ ਤਾਮਿਲਨਾਡੂ ਦੇ ਤਿਰੂਨੇਲਵੇਲੀ, ਤੂਤੀਕੋਰਿਨ, ਠੇਣੀ, ਵਿਰੂਧੁਨਰ, ਵੇਲੋਰ 'ਚ ਵੀ ਸਕੂਲ ਅਤੇ ਕਾਲਜਾਂ ਨੂੰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਮੌਸਮ ਵਿਭਾਗ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਾਮਿਲਨਾਡੂ, ਕੇਰਲ ਸਮੇਤ ਕਈ ਰਾਜਾਂ 'ਚ ਬਿਜਲੀ ਡਿੱਗਣ ਦਾ ਖਦਸ਼ਾ ਹੈ। ਮੌਸਮ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਜਾਰੀ ਬਾਰਸ਼ ਕਾਰਨ ਕਰਨਾਟਕ 'ਚ ਵੀ ਸਕੂਲਾਂ ਨੂੰ ਬੰਦ ਰੱਖਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਨਾਲ ਹੀ ਮਛੇਰਿਆਂ ਨੂੰ ਵੀ ਸਮੁੰਦਰ ਨੇੜੇ ਨਾ ਜਾਣ ਦੀ ਹਿਦਾਇਤ ਦਿੱਤੀ ਗਈ ਸੀ।

ਮੌਸਮ ਵਿਭਾਗ ਵਲੋਂ ਕਿਹਾ ਸੀ ਕਿ ਇਸ ਦਾ ਅਸਰ ਕਰਨਾਟਕ ਸਮੇਤ ਕਈ ਰਾਜਾਂ 'ਚ ਦੇਖਣ ਨੂੰ ਮਿਲ ਸਕਦਾ ਹੈ। ਇਹੀ ਨਹੀਂ ਚੱਕਰਵਾਤ ਕਾਰਨ ਕੋਸਟ ਗਾਰਡ ਨੇ ਅਲਰਟ ਜਾਰੀ ਕਰਦੇ ਹੋ ਸੁਰੱਖਿਆ ਵਿਵਸਥਾ ਪੁਖਤਾ ਕਰਨ ਦੇ ਨਿਰਦੇਸ਼ ਦਿੱਤੇ ਸਨ। 'ਕਯਾਰ' ਤੂਫਾਨ ਕਾਰਨ ਕਰਨਾਟਕ 'ਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ।

DIsha

This news is Content Editor DIsha