ਤਮਿਲਨਾਡੂ ਕੈਬਨਿਟ ਨੂੰ ਲੈ ਕੇ ਸਰਕਾਰ ਤੇ ਰਾਜਪਾਲ ਆਹਮੋ-ਸਾਹਮਣੇ; ਬਾਲਾਜੀ ਬਣੇ ਬਗ਼ੈਰ ਵਿਭਾਗ ਦੇ ਮੰਤਰੀ

06/17/2023 3:49:36 AM

ਚੇਨਈ (ਵਾਰਤਾ): ਤਮਿਲਨਾਡੂ ਸਰਕਾਰ ਤੇ ਰਾਜਭਵਨ ਵਿਚਾਲੇ ਚੱਲ ਰਿਹਾ ਵਿਵਾਦ ਸ਼ੁੱਕਰਵਾਰ ਰਾਤ ਉਸ ਵੇਲੇ ਹੋਰ ਡੂੰਘਾ ਹੋ ਗਿਆ ਜਦੋਂ ਤਮਿਲਨਾਡੂ ਸਰਕਾਰ ਨੇ ਇਕ ਆਦੇਸ਼ ਜਾਰੀ ਕਰ ਵੀ. ਸੈਂਥਿਲ ਬਾਲਾਜੀ ਨੂੰ ਬਗ਼ੈਰ ਵਿਭਾਗ ਦੇ ਮੰਤਰੀ ਵਜੋਂ ਕੰਮ ਜਾਰੀ ਰੱਖਣ ਨੂੰ ਕਿਹਾ। ਦੱਸ ਦੇਈਏ ਕਿ ਬਿਜਲੀ ਮੰਤਰੀ ਸੈਂਥਿਲ ਬਾਲਾਜੀ ਨੂੰ ਈ.ਡੀ. ਵੱਲੋਂ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕਰ ਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਇਸ ਵੇਲੇ ਉਨ੍ਹਾਂ ਦਾ ਬਾਈਪਾਸ ਸਰਜਰੀ ਲਈ ਇਕ ਨਿਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕਾਂ ਖ਼ਿਲਾਫ਼ ਸਾਜ਼ਿਸ਼ਾਂ 'ਚ ਸ਼ਾਮਲ ਗੈਂਗਸਟਰ ਚੜ੍ਹਿਆ ਪੁਲਸ ਅੜਿੱਕੇ, ਹੋ ਸਕਦੇ ਨੇ ਵੱਡੇ ਖ਼ੁਲਾਸੇ

ਇਸ ਬਾਰੇ ਇਕ ਅਧਿਕਾਰਤ ਬਿਆਨ ਮੁਤਾਬਕ ਸੈਂਥਿਲ ਬਾਲਾਜੀ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ, ਬਿਜਲੀ ਵਿਭਾਗ ਦੀ ਜ਼ਿੰਮੇਵਾਰੀ ਵਿੱਤ ਮੰਤਰੀ ਥੰਗਮ ਥੇਨਾਰਾਸੂ ਤੇ ਆਬਕਾਰੀ ਵਿਭਾਗ ਸ਼ਹਿਰੀ ਵਿਕਾਸ ਵਿਭਾਗ ਮੁੱਥੂਸਾਮੀ ਨੂੰ ਸੌਂਪਿਆ ਗਿਆ ਹੈ। ਹਾਲਾਂਕਿ ਸੈਂਥਿਲ ਬਾਲਾਜੀ ਬਗ਼ੈਰ ਕਿਸੇ ਵਿਭਾਗ ਦੇ ਵੀ ਮੰਤਰੀ ਬਣੇ ਰਹਿਣਗੇ। 

ਇਹ ਖ਼ਬਰ ਵੀ ਪੜ੍ਹੋ - ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ, ਰੱਖੀ ਇਹ ਮੰਗ

ਇਸ ਬਾਰੇ ਰਾਤ ਨੂੰ ਰਾਜਪਾਲ ਵੱਲੋਂ ਇਕ ਹੁਕਮ ਅਪਰਾਧਿਕ ਕਾਰਵਾਈ ਦੇ ਮੱਦੇਨਜ਼ਰ ਮੰਤਰੀ ਮੰਡਲ ਵਿਚ ਉਨ੍ਹਾਂ ਨੂੰ ਬਣਾਏ ਰੱਖਣ ਦਾ ਵਿਰੋਧ ਕਰਦਿਆਂ ਜਾਰੀ ਕੀਤਾ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਦੀਆਂ ਕੈਬਨਿਟ ਫੇਰਬਦਲ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra