ਬੋਰਵੈੱਲ 'ਚ ਡਿੱਗੇ 2 ਸਾਲ ਦੇ ਸੁਜੀਤ ਦੀ ਸਲਾਮਤੀ ਲਈ PM ਮੋਦੀ ਨੇ ਵੀ ਕੀਤੀ ਪ੍ਰਾਰਥਨਾ

10/28/2019 4:17:32 PM

ਨਵੀਂ ਦਿੱਲੀ/ਤਾਮਿਲਨਾਡੂ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਦੇ ਤ੍ਰਿਚੀ ਜ਼ਿਲੇ 'ਚ ਡੂੰਘੇ ਬੋਰਵੈੱਲ 'ਚ ਤਿੰਨ ਦਿਨਾਂ ਤੋਂ ਫਸੇ 2 ਸਾਲ ਦੇ ਮਾਸੂਮ ਬੱਚੇ ਦੀ ਸਲਾਮਤੀ ਲਈ ਦੁਆ ਕੀਤੀ ਹੈ। ਮੋਦੀ ਨੇ ਮੁੱਖ ਮੰਤਰੀ ਈ.ਪਲਾਨਿਸਾਮੀ ਤੋਂ ਬਚਣ ਨੂੰ ਬਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਵੀ ਲਈ। ਪੀ.ਐੱਮ. ਮੋਦੀ ਨੇ ਟਵੀਟ ਕਰ ਕੇ ਜਾਣਕਾਰੀ ਦਿੰਦੇ ਹੋਏ ਕਿਹਾ,''ਮੇਰੀਆਂ ਦੁਆਵਾਂ ਹਿੰਮਤੀ ਸੁਜੀਤ ਵਿਲਸਨ ਨਾਲ ਹਨ। ਸੁਜੀਤ ਨੂੰ ਬਚਾਉਣ ਲਈ ਚੱਲ ਰਹੇ ਬਚਾਅ ਮੁਹਿੰਮ ਦੇ ਸੰਬੰਧ 'ਚ ਮੁੱਖ ਮੰਤਰੀ ਈ. ਪਲਾਨਿਸਾਮੀ ਨਾਲ ਮੇਰੀ ਗੱਲ ਹੋਈ ਹੈ। ਉਹ ਸੁਰੱਖਿਅਤ ਰਹੇ, ਇਸ ਲਈ ਸਾਰੀਆਂ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।'' ਜ਼ਿਕਰਯੋਗ ਹੈ ਕਿ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਉਣ ਲਈ ਸ਼ਨੀਵਾਰ ਤੋਂ ਹੀ ਵੱਡੇ ਪੱਧਰ 'ਤੇ ਰੈਸਕਿਊ ਆਪਰੇਸ਼ਨ ਜਾਰੀ ਹੈ।

ਦੱਸਣਯੋਗ ਹੈ ਕਿ ਸੁਜੀਤ ਸ਼ੁੱਕਰਵਾਰ ਸ਼ਾਮ 5.30 ਵਜੇ ਖੇਡਦੇ ਸਮੇਂ ਬੋਰਵੈੱਲ 'ਚ ਡਿੱਗ ਗਿਆ ਸੀ। ਉਦੋਂ ਤੋਂ ਸੁਜੀਤ ਨੂੰ ਬਚਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਧਿਕਾਰੀਆਂ ਅਨੁਸਾਰ ਬੱਚਾ ਬੋਰਵੈੱਲ 'ਚ ਬੇਹੋਸ਼ ਹੋ ਗਿਆ ਹੈ, ਹਾਲਾਂਕਿ ਉਸ ਦੇ ਸਾਹ ਹਾਲੇ ਵੀ ਚੱਲ ਰਹੇ ਹਨ। ਉੱਥੇ ਹੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਸੁਜੀਤ ਦੀ ਸਲਾਮਨੀ ਦੀ ਦੁਆ ਕੀਤੀ ਹੈ। ਦੂਜੇ ਪਾਸੇ ਪ੍ਰਦੇਸ਼ ਲਗਾਤਾਰ ਸਥਿਤੀਆਂ 'ਤੇ ਨਜ਼ਰ ਬਣਾਏ ਹੋਏ ਹੈ। ਸੁਜੀਤ ਨੂੰ ਰੈਸਕਿਊ ਕਰਨ ਲਈ ਮੌਕੇ 'ਤੇ ਰਾਜ ਸਰਕਾਰ ਦੇ ਕਈ ਵੱਡੇ ਅਧਿਕਾਰੀ ਮੌਜੂਦ ਹਨ।

DIsha

This news is Content Editor DIsha