ਤਾਮਿਲਨਾਡੂ: ਪਟਾਕੇ ਦੀ ਫੈਕਟਰੀ ''ਚ ਧਮਾਕਾ, ਤਿੰਨ ਦੀ ਮੌਤ, ਕਈ ਜ਼ਖ਼ਮੀ

02/25/2021 7:30:52 PM

ਚੇਨਈ - ਤਾਮਿਲਨਾਡੂ ਦੇ ਸ਼ਿਵਕਾਸ਼ੀ ਇਲਾਕੇ ਵਿੱਚ ਸਥਿਤ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਨਾਲ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਜਾਨ ਚੱਲੀ ਗਈ ਹੈ। ਜਦੋਂ ਕਿ ਕਈ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਧਮਾਕੇ ਦੀ ਇਹ ਘਟਨਾ ਕਲਿਆਰਕੁਰੁਚੀ ਵਿੱਚ ਹੋਈ ਹੈ। ਜਿੱਥੇ ਵੀਰਵਾਰ ਨੂੰ ਧਮਾਕੇ ਦੀ ਆਵਾਜ਼ ਆਈ। ਇੱਥੇ ਪਟਾਕੇ ਬਣਾਉਣ ਦਾ ਕੰਮ ਹੁੰਦਾ ਹੈ। ਫਿਲਹਾਲ ਧਮਾਕਾ ਹੋਣ ਦੇ ਠੀਕ ਕਾਰਣਾਂ ਦਾ ਪਤਾ ਨਹੀਂ ਲੱਗਿਆ ਹੈ। ਸਾਰੇ ਜ਼ਖ਼ਮੀਆਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਕਿ ਜ਼ਿਆਦਾ ਤੋਂ ਲੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਜਾ ਸਕੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।

Inder Prajapati

This news is Content Editor Inder Prajapati