ਟੀਕਾ ਸਰਟੀਫਿਕੇਟ ਦੇ ਮੁੱਦੇ ''ਤੇ ਭਾਰਤ ਨਾਲ ਹੋ ਰਹੀ ਗੱਲਬਾਤ: ਬ੍ਰਿਟੇਨ

09/21/2021 2:42:53 AM

ਨਵੀਂ ਦਿੱਲੀ - ਬ੍ਰਿਟੇਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਭਾਰਤੀ ਅਧਿਕਾਰੀਆਂ ਦੁਆਰਾ ਜਾਰੀ ਕੋਵਿਡ-19 ਰੋਕੂ ਟੀਕਾਕਰਨ ਸਰਟੀਫਿਕੇਟ ਦੀ ਸਵੀਕ੍ਰਿਤੀ ਨੂੰ ਵਿਸਥਾਰ ਦੇਣ 'ਤੇ ਭਾਰਤ ਨਾਲ ਚਰਚਾ ਕਰ ਰਿਹਾ ਹੈ। ਬ੍ਰਿਟੇਨ ਦੇ ਨਵੇਂ ਯਾਤਰਾ ਨਿਯਮਾਂ ਦੀ ਨਿੰਦਾ ਵਿਚਾਲੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਇੱਕ ਬੁਲਾਰਾ ਦਾ ਇਹ ਬਿਆਨ ਆਇਆ ਹੈ। ਨਵੇਂ ਨਿਯਮਾਂ ਦੇ ਤਹਿਤ ਜਿਨ੍ਹਾਂ ਭਾਰਤੀ ਮੁਸਾਫਰਾਂ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੁਆਰਾ ਨਿਰਮਿਤ ਕੋਵਿਸ਼ੀਲਡ ਟੀਕੇ ਦੀਆਂ ਦੋਨਾਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਟੀਕਾ ਲਿਆ ਹੋਇਆ ਨਹੀਂ ਮੰਨਿਆ ਜਾਵੇਗਾ ਅਤੇ ਉਨ੍ਹਾਂ ਨੂੰ 10 ਦਿਨ ਲਈ ਇਕਾਂਤਵਾਸ ਵਿੱਚ ਰਹਿਣਾ ਹੋਵੇਗਾ। ਚਾਰ ਅਕਤੂਬਰ ਤੋਂ ਲਾਗੂ ਹੋਣ ਵਾਲੇ ਨਿਯਮਾਂ ਨੂੰ ਲੈ ਕੇ ਭਾਰਤ ਵਿੱਚ ਚਿੰਤਾਵਾਂ ਬਾਰੇ ਪੁੱਛੇ ਜਾਣ 'ਤੇ ਬ੍ਰਿਟਿਸ਼ ਹਾਈ ਕਮਿਸ਼ਨ ਦੇ ਬੁਲਾਰਾ ਨੇ ਕਿਹਾ ਕਿ ਬ੍ਰਿਟੇਨ ਇਸ ਮੁੱਦੇ 'ਤੇ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ ਅਤੇ ਜਿੰਨੀ ਜਲਦੀ ਸੰਭਵ ਹੋ ਸਕੇ ਅੰਤਰਰਾਸ਼ਟਰੀ ਯਾਤਰਾ ਨੂੰ ਮੁੜ ਖੋਲ੍ਹਣ  ਦੇ ਪ੍ਰਤੀ ਵਚਨਬੱਧ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati