ਮਾਇਆਵਤੀ ਤੋਂ ਜਾਨ ਨੂੰ ਖਤਰਾ, ਸਵਾਤੀ ਨੂੰ ਪੁਲਸ ਨੇ ਮੁਹੱਈਆ ਕਰਵਾਈ ਸੁਰੱਖਿਆ

07/23/2016 12:30:38 PM

ਲਖਨਊ— ਭਾਜਪਾ ਤੋਂ ਬਰਖਾਸਤ ਨੇਤਾ ਦਯਾਸ਼ੰਕਰ ਸਿੰਘ ਦੀ ਪਤਨੀ ਸਵਾਤੀ ਸਿੰਘ ਨੂੰ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਹੈ। ਪੁਲਸ ਇੰਸਪੈਕਟਰ ਜਨਰਲ ਏ. ਸਤੀਸ਼ ਗਣੇਸ਼ ਨੇ ਸ਼ਨੀਵਾਰ ਦੀ ਸਵੇਰ ਦੱਸਿਆ ਕਿ ਸਵਾਤੀ ਨੂੰ ਜਾਨ ਤੋਂ ਖਤਰਾ ਹੋਣ ''ਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਵਾਤੀ ਸਿੰਘ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਕਿਹਾ ਸੀ ਕਿ ਮਾਇਆਵਤੀ ਤੋਂ ਉਨ੍ਹਾਂ ਨੂੰ ਜਾਨ ਦਾ ਖਤਰਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇਹ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਸਵਾਤੀ ਨੇ ਕਿਹਾ ਸੀ ਕਿ ਮਾਇਆਵਤੀ ਨੂੰ ਪਰਿਵਾਰ ਦੀਆਂ ਔਰਤਾਂ ਨੂੰ ਵਿਵਾਦ ''ਚ ਖਿੱਚਣ ਦਾ ਅਧਿਕਾਰ ਕਿਸ ਨੇ ਦਿੱਤਾ। ਦਯਾਸ਼ੰਕਰ ਦੀ ਮਾਂ ਅਤੇ ਭੈਣ ਨੇ ਇਹ ਸਵਾਲ ਵੀ ਚੁੱਕਿਆ ਕਿ ਜਦੋਂ ਉਹ ਰਾਜਨੀਤੀ ''ਚ ਨਹੀਂ ਹਨ ਤਾਂ ਉਨ੍ਹਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 
ਸ਼ੁੱਕਰਵਾਰ ਨੂੰ ਮਾਇਆਵਤੀ ਸਮੇਤ ਬਸਪਾ ਦੇ 4 ਲੋਕਾਂ ਦੇ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਨੇਤਾਵਾਂ ''ਤੇ ਸਵਾਤੀ ਸਿੰਘ ਨੇ ਦੋਸ਼ ਲਾਇਆ ਹੈ ਕਿ ਦਯਾਸ਼ੰਕਰ ਸਿੰਘ ਦੇ ਖਿਲਾਫ ਵਿਰੋਧ ਪ੍ਰਦਰਸ਼ਨ ''ਚ ਬਸਪਾ ਨੇਤਾਵਾਂ ਨੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਬੇਟੀ ਅਤੇ ਮਾਂ ਨੂੰ ਗਾਲ੍ਹਾਂ ਕੱਢੀਆਂ ਹਨ।

Disha

This news is News Editor Disha