ਵਿਦੇਸ਼ ਮੰਤਰੀ ਦੇ ਰੂਪ ''ਚ ਸੁਸ਼ਮਾ ਸਵਰਾਜ ਨੇ ਦੇਸ਼ ਦਾ ਵਧਾਇਆ ਮਾਣ : ਅਮਿਤ ਸ਼ਾਹ

08/07/2019 4:15:39 PM

ਨਵੀਂ ਦਿੱਲੀ (ਭਾਸ਼ਾ)— ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਦਿਹਾਂਤ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸੁਸ਼ਮਾ ਦੇ ਦਿਹਾਂਤ ਨੂੰ ਭਾਜਪਾ ਅਤੇ ਭਾਰਤੀ ਰਾਜਨੀਤੀ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਕਿਹਾ ਕਿ ਵਿਦੇਸ਼ ਮੰਤਰੀ ਸਮੇਤ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ। ਸ਼ਾਹ ਨੇ ਆਪਣੇ ਟਵੀਟ ਵਿਚ ਕਿਹਾ, ''ਸਾਬਕਾ ਵਿਦੇਸ਼ ਮੰਤਰੀ, ਭਾਜਪਾ ਦੀ ਸੀਨੀਅਰ ਨੇਤਾ ਅਤੇ ਸੰਸਦੀ ਬੋਰਡ ਦੀ ਮੈਂਬਰ ਸੁਸ਼ਮਾ ਸਵਰਾਜ ਦੇ ਅਚਾਨਕ ਦਿਹਾਂਤ ਨਾਲ ਮਨ ਬਹੁਤ ਦੁਖੀ ਹੈ। ਉਨ੍ਹਾਂ ਨੇ ਇਕ ਕੁਸ਼ਲ ਬੁਲਾਰੇ, ਇਕ ਆਦਰਸ਼ ਵਰਕਰ, ਲੋਕਪ੍ਰਿਅ ਜਨਪ੍ਰਤੀਨਿਧੀ ਅਤੇ ਇਕ ਕਾਰਜਕਾਰੀ ਮੰਤਰੀ ਵਰਗੇ ਵੱਖ-ਵੱਖ ਰੂਪਾਂ ਵਿਚ ਭਾਰਤੀ ਰਾਜਨੀਤੀ 'ਚ ਆਪਣੀ ਅਮਿੱਟ ਛਾਪ ਛੱਡੀ ਹੈ। ਪਰਮਾਤਮਾ ਮਰਹੂਮ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ।''


ਸ਼ਾਹ ਨੇ ਕਿਹਾ ਕਿ ਸੁਸ਼ਮਾ ਸਵਰਾਜ ਸੰਪੂਰਨ ਰਾਜਨੀਤੀ ਵਿਚ ਉੱਜਵਲ ਸਿਤਾਰੇ ਦੇ ਰੂਪ ਵਿਚ ਚਮਕਦੀ ਰਹੀ ਅਤੇ ਉਨ੍ਹਾਂ ਨੇ ਬਹੁਕੀਮਤੀ ਯੋਗਦਾਨ ਦਿੱਤਾ, ਚਾਹੇ ਉਹ ਦਿੱਲੀ ਦੀ ਮੁੱਖ ਮੰਤਰੀ ਦੇ ਰੂਪ 'ਚ ਹੋਵੇ, ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿਚ ਜਾਂ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਪਹਿਲੀ ਰਾਜਗ ਸਰਕਾਰ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵਿਚ ਮੰਤਰੀ ਦੇ ਰੂਪ ਵਿਚ ਹੋਵੇ। ਦੇਸ਼ ਉਨ੍ਹਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖੇਗਾ।

Tanu

This news is Content Editor Tanu