ਸੁਸ਼ੀਲ ਕਾਮਨਵੈਲਥ ਗੇਮਜ਼ 2018 ਲਈ ਕੁਆਲੀਫਾਈ, ਆਪਸ ’ਚ ਭਿੜੇ ਸਮਰਥਕ
12/29/2017 5:41:07 PM
ਨਵੀਂ ਦਿੱਲੀ (ਏਜੰਸੀ)- ਭਾਰਤੀ ਪਹਿਲਵਾਨ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਨੇ ਸਾਲ 2018 ਵਿਚ ਹੋਣ ਵਾਲੇ ਕਾਮਨਵੈਲਥ ਗੇਮਜ਼ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ 74 ਕਿਲੋਗ੍ਰਾਮ ਭਾਰ ਵਰਗ ਦੇ ਮੁਕਾਬਲੇ ਵਿਚ ਜਤਿੰਦਰ ਕੁਮਾਰ ਨੂੰ ਹਰਾਇਆ ਹੈ। ਦਿੱਲੀ ਦੇ ਕੇ.ਡੀ. ਜਾਧਵ ਸਟੇਡੀਅਮ ਵਿਚ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਪ੍ਰਵੀਣ ਰਾਣਾ ਦੇ ਹਮਾਇਤੀ ਆਪਸ ਵਿਚ ਭਿੜ ਗਏ।
ਹਾਲਾਂਕਿ ਇਹ ਹਮਾਇਤੀ ਆਪਸ ਵਿਚ ਕਿਉਂ ਭਿੜੇ। ਇਸ ਦੀ ਜਾਣਕਾਰੀ ਦਾ ਪਤਾ ਅਜੇ ਤੱਕ ਨਹੀਂ ਲਗ ਸਕਿਆ ਹੈ। ਉਥੇ ਹੀ ਇਸ ਮਾਮਲੇ ਵਿਚ ਸੁਸ਼ੀਲ ਕੁਮਾਰ ਨੇ ਕਿਹਾ ਕਿ ਇਹ ਬਹੁਤ ਹੀ ਬਦਕਿਸਮਤੀ ਹੈ ਅਤੇ ਇਸ ਦੀ ਨਿੰਦਿਆ ਕਰਦਾ ਹਾਂ। ਇਹ ਗਲਤ ਹੈ, ਖੇਡ ਵਿਚ ਅਜਿਹੀਆਂ ਚੀਜਾਂ ਲਈ ਕੋਈ ਥਾਂ ਨਹੀਂ ਹੈ। ਦੱਸ ਦਈਏ ਕਿ ਸੁਸ਼ੀਲ ਕੁਮਾਰ ਦੀਆਂ ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਕੁਸ਼ਤੀ ਜਗਤ ਵਿਚ ਵਾਪਸੀ ਹੋਈ ਹੈ।
ਧਿਆਣਦੇਣਯੋਗ ਹੈ ਕਿ ਹਾਲ ਹੀ ਵਿਚ ਕੌਮਾਂਤਰੀ ਕੁਸ਼ਤੀ ਵਿਚ ਤਿੰਨ ਸਾਲ ਬਾਅਦ ਵਾਪਸੀ ਕਰਦੇ ਹੋਏ ਸੁਸ਼ੀਲ ਕੁਮਾਰ ਨੇ 74 ਕਿਲੋ ਗ੍ਰਾਮ ਫ੍ਰੀ ਸਟਾਈਲ ਵਰਗ ਵਿਚ ਨਿਊਜ਼ੀਲੈਂਡ ਦੇ ਆਕਾਸ਼ ਖੁੱਲਰ ਨੂੰ ਹਰਾ ਕੇ ਗੋਲਡ ਮੈਡਲ ਦਾ ਤਮਗਾ ਹਾਸਿਲ ਕੀਤਾ ਸੀ। ਇਸ ਜਿੱਤ ਨਾਲ ਸੁਸ਼ੀਲ ਨੇ ਕੌਮਾਂਤਰੀ ਮੰਚ ’ਤੇ ਸ਼ਾਨਦਾਰ ਵਾਪਸੀ ਕੀਤੀ।
#WATCH: Scuffle broke out between alleged supporters of wrestlers Sushil Kumar and Parveen Rana at K. D. Jadhav Stadium in Delhi; reason not yet ascertained pic.twitter.com/sigLOa3koY
— ANI (@ANI) December 29, 2017